ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸਿਆਸੀ ਹਲਚਲ ਤੇਜ ਹੋ ਗਈ ਹੈ।ਪੰਜਾਬ ‘ਚ ਕਿਸਦੀ ਸਰਕਾਰ ਬਣੇਗੀ ਇਸਦੀ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਹੈ।ਦੂਜੇ ਪਾਸੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਕਾਂਗਰਸ ਅਹਿਮ ਬੈਠਕ ਕਰ ਰਹੀ ਹੈ।
ਚੰਡੀਗੜ੍ਹ ਦੇ ਨਿੱਜੀ ਹੋਟਲ ‘ਚ ਕਾਂਗਰਸ ਦੀ ਇੱਕ ਬੈਠਕ ਹੋ ਰਹੀ ਹੈ, ਜਿਸ ‘ਚ ਪਾਰਟੀ ਦੇ ਦਿੱਗਜ਼ ਨੇਤਾ ਅਜੇ ਮਾਕਨ ਅਤੇ ਕਾਂਗਰਸ ਮੁਖੀ ਹਰੀਸ਼ ਚੌਧਰੀ ਮੌਜੂਦ ਹਨ।ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੈਠਕ ‘ਚ ਸ਼ਾਮਿਲ ਹੋਣ ਲਈ ਪਹੁੰਚ ਗਏ ਹਨ।ਇਸਦੇ ਨਾਲ ਹੀ ਉਪਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਇਸ ਮੀਟਿੰਗ ਦਾ ਹਿੱਸਾ ਹੋਣਗੇ।