‘ਆਪ’ ਸਰਕਾਰ ਪੰਜਾਬ ‘ਚ ਗਾਰੰਟੀਆਂ ਪੂਰੀਆਂ ਕਰਨ ਦੀਆਂ ਪੂਰੀਆਂ ਤਿਆਰੀ ਕਰ ਰਹੀ ਹੈ।ਇਸ ਲਈ ਸੀਐੱਮ ਭਗਵੰਤ ਮਾਨ ਤੇ ਮੰਤਰੀ ਦਿੱਲੀ ਦੌਰੇ ‘ਤੇ ਜਾ ਰਹੇ ਸਨ।ਜਿੱਥੇ ਉਨ੍ਹਾਂ ਦਾ ਦਿੱਲੀ ਦੇ ਮੁਹੱਲਾ ਕਲੀਨਿਕ ਤੇ ਸਕੂਲਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ।
ਪਰ ਕਿਸੇ ਵਜ੍ਹਾ ਕਾਰਨ ਸੀਐੱਮ ਦਾ ਇਹ ਦਿੱਲੀ ਦੌਰਾ ਰੱਦ ਹੋ ਗਿਆ ਹੈ।ਜਾਣਕਾਰੀ ਮੁਤਾਬਕ ਹੁਣ ਸੀਐੱਮ ਭਗਵੰਤ ਮਾਨ 2-3 ਦਿਨਾਂ ਬਾਅਦ ਦਿੱਲੀ ਦੇ ਦੌਰੇ ‘ਤੇ ਜਾਣਗੇ।
ਉਨਾਂ੍ਹ ਦਾ ਉਦੇਸ਼ ਪੰਜਾਬ ‘ਚ ਦਿੱਲੀ ਮਾਡਲ ਲਾਗੂ ਕਰਨਾ ਹੈ ਤੇ ਸੂਬੇ ਨੂੰ ਤਰੱਕੀ ਦੇ ਰਾਹ ‘ਤੇ ਪਾਉਣਾ ਹੈ।ਜਾਣਕਾਰੀ ਮੁਤਾਬਕ ਉਨ੍ਹਾਂ ਦੇ ਨਾਲ ਪੰਜਾਬ ਸਿੱਖਿਆ ਮੰਤਰੀ ਮੀਤ ਹੇਅਰ ਤੇ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਵੀ ਸੀਐੱਮ ਮਾਨ ਦੇ ਨਾਲ ਦਿੱਲੀ ਦੌਰੇ ‘ਤੇ ਜਾਣਾ ਸੀ।