ਸੀਐੱਮ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕੀਤਾ।ਦੱਸ ਦੇਈਏ ਕਿ ਸੀਐੱਮ ਮਾਨ ਨੇ ਕਰੀਬ ਸਵਾ ਘੰਟਾ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨੂੰ ਜਲਦ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ ਹੈ।ਸਿੱਧੂ ਦੇ ਪਰਿਵਾਰ ਦਾ ਦੁੱਖ ਝੱਲਿਆ ਨਹੀਂ ਜਾਂਦਾ ਅੱਜ ਵੀ ਉਹ ਸੀਐੱਮ ਮਾਨ ਅੱਗੇ ਭੁੱਬਾਂ ਮਾਰ ਮਾਰ ਰੋਏ।
ਸੀਐੱਮ ਮਾਨ ਨੇ ਕਿਹਾ ਜਲਦ ਕਤਲ ਦੋਸ਼ੀਆਂ ਨੂੰ ਫੜਿਆ ਜਾਵੇਗਾ ਦੋਸ਼ੀਆਂ ਨੂੰ ਕਿਸੇ ਬਖਸ਼ਿਆ ਨਹੀਂ ਜਾਵੇਗਾ।ਇਨਸਾਫ਼ ਹਰ ਹਾਲ ‘ਚ ਕੀਤਾ ਜਾਵੇਗਾ।ਪਰਿਵਾਰ ਨੇ ਸੀਐੱਮ ਮਾਨ ਨੂੰ ਅੱਜ ਫਿਰ ਇੱਕ ਇਨਸਾਫ ਲਈ ਇੱਕ ਚਿੱਠੀ ਸੌਂਪੀ ਹੈ।ਇਸ ਤੋਂ ਪਹਿਲਾਂ ਵੀ ਪਰਿਵਾਰ ਨੇ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ‘ਚ ਉਨ੍ਹਾਂ ਕਤਲ ਦੀ ਜਾਂਚ ਐੱਨਆਈਏ ਤੋਂ ਕਰਵਾਉਣ ਦੀ ਮੰਗ ਰੱਖੀ ਸੀ।