ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੈਸੇ ਦੇ ਕੇ ਕਦੇ ਵੀ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਜੇਕਰ ਤੁਸੀਂ ਕੰਮ ਕਰੋਗੇ ਤਾਂ ਲੋਕ ਤੁਹਾਨੂੰ ਵੋਟ ਪਾਉਣਗੇ।ਆਮ ਆਦਮੀ ਪਾਰਟੀ ਦਾ ਗੁਰਮੇਲ ਸਿੰਘ ਇੱਕ ਆਮ ਪਰਿਵਾਰ ਦਾ ਲੜਕਾ ਹੈ ਅਤੇ ਬਾਕੀ ਸਭ ਅਮੀਰ ਲੋਕ ਉਸਦੇ ਵਿਰੁੱਧ ਲੜ ਰਹੇ ਹਨ।ਆਮ ਆਦਮੀ ਪਾਰਟੀ ਆਪਣੇ ਵਿਕਾਸ ਕਾਰਜਾਂ ‘ਤੇ ਵੋਟ ਮੰਗ ਰਿਹਾ ਹੈ।
ਸੰਗਰੂਰ ‘ਚ ਖਾਲਿਸਤਾਨੀ ਨਾਅਰੇ ਲਿਖੇ ਹੋਣ ‘ਤੇ ਬੋਲੇ… ਕਿਹਾ ” ਬਹੁਤ ਲੋਕ ਨਫ਼ਰਤ ਦੇ ਨਾਲ ਸਾਡੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਪਰ ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ ਪਰ ਇੱਥੇ ਨਫਰਤ ਦੇ ਬੀਜ ਬੀਜੋਗੇ ਤਾਂ ਇਥੇ ਨਹੀਂ ਹੋਣਗੇ।ਸਿੱਧੂ ਮੂਸੇਵਾਲਾ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਤਿੰਨ ਚਾਰ ਸੂਬੇ ਇਕੱਠੇ ਹੋ ਕੇ ਇਸ ਮਾਮਲੇ ‘ਤੇ ਕਾਰਵਾਈ ਕਰ ਰਹੇ ਹਨ ਕਾਨੂੰਨ ਵਿਵਸਥਾ ਸਹੀ ਹੈ ਵਿਰੋਧੀ ਬਹੁਤ ਕੁਝ ਬੋਲ ਰਹੇ ਹਨ ਤੇ ਇਸ ਕੇਸ ‘ਤੇ ਸਾਰੇ ਸੂਬੇ ਮਿਲ ਕੇ ਕੰਮ ਕਰ ਰਹੇ ਅਤੇ ਜਲਦੀ ਕਾਰਵਾਈ ਕੀਤੀ ਜਾ ਰਹੀ ਹੈ।
ਅਗਨੀਪਥ ‘ਤੇ ਬੋਲੇ…
ਭਾਰਤੀ ਫੌਜ਼ ਨੂੰ ਕਿਰਾਏ ‘ਤੇ ਕੀਤਾ ਜਾ ਰਿਹਾ ਹੈ, ਤਿੰਨ ਚਾਰ ਮਹੀਨੇ ਟ੍ਰੇਨਿੰਗ ਇੱਕ ਆਰਮੀ ਮੈਨ ਦੇ ਲਈ ਕਾਫੀ ਨਹੀਂ ਹੈ।21 ਸਾਲ ਦੇ ਨੌਜਵਾਨ ਸਾਬਕਾ ਫੌਜ਼ੀ ਬਣਾ ਦਿੱਤਾ ਜਾਵੇਗਾ।
ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਦਿੱਤਾ ਜਵਾਬ ”ਸ਼ਹੀਦਾਂ ਨੂੰ ਅੱਤਵਾਦੀ ਕਹਿਣ ਵਾਲੇ ਸ਼ਰਮ ਦੇ ਹੱਕਦਾਰ ਹਨ, ਜਿਨ੍ਹਾਂ ਸ਼ਹੀਦਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਜਿਸ ਤੋਂ ਬਾਅਦ ਅਸੀਂ ਸਾਰੇ ਜੀਅ ਰਹੇ ਹਾਂ ਇੱਥੇ ਸਰਕਾਰਾਂ ਚਲ ਰਹੀਆਂ ਹਨ ਉਨ੍ਹਾਂ ‘ਤੇ ਅਜਿਹੀ ਬਿਆਨਬਾਜ਼ੀ ਕਰਨਾ ਵੱਡੀ ਸ਼ਰਮਨਾਕ ਗੱਲ ਹੈ।