ਪੰਜਾਬ ਕੈਬਨਿਟ ‘ਚ ਵਿਸਤਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ‘ਤੇ ਜੋ ਉਮੀਦ ਜਤਾਈ ਹੈ, ਅਸੀਂ ਉਸ ‘ਤੇ ਪੂਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਕੈਬਨਿਟ ‘ਚ ਜਿਹੜੇ ਵਿਧਾਇਕਾਂ ਨੂੰ ਜਗ੍ਹਾ ਮਿਲੀ ਹੈ ਉਹ ਪੂਰੀ ਪਾਰਦਸ਼ਤਾ ਤੇ ਇਮਾਨਦਾਰੀ ਨਾਲ ਕੰਮ ਕਰਨਗੇ।
ਮੈਨੂੰ ਮੇਰੀ ਕੈਬਨਿਟ ‘ਤੇ ਮਾਨ ਹੈ ਉਹ ਭਾਂਵੇ ਵਿਧਾਇਕ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜਾ ਮਾਜਰਾ ਹੋਣ ਜਾਂ ਅਨਮੋਲ ਗਗਨ ਮਾਨ। ਉਨ੍ਹਾਂ ਕਿਹਾ ਕਿ ਮੈਂ ਇਹ ਹੀ ਉਮੀਦ ਕਰਦਾ ਹਾਂ ਕਿ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਉਨ੍ਹਾਂ ਨੂੰ ਜ਼ਰੂਰ ਨਿਭਾਉਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਕੋਲ 92 ਵਿਧਾਇਕ ਹਨ ਤੇ 92 ਹੀ ਹੀਰੇ ਹਨ ਤੇ ਮੈਂ ਕਿਸੇ ਨੂੰ ਵੀ ਘੱਟ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹੀ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕੌਣ ਪਹਿਲੀ ਵਾਰ ਜਿੱਤ ਕੇ ਆਇਆ ਹੈ ਤੇ ਕੌਣ ਦੂਜੀ ਵਾਰ ਮੇਰੇ ਲਈ ਸਾਰੇ ਇਕ ਸਮਾਨ ਹਨ।
ਉਨ੍ਹਾਂ ਕਿਹਾ ਕਿ ਮੇਰੇ ‘ਤੇ ਇਸ ਸਮੇਂ ਕਾਫੀ ਬੌਜ ਹੈ ਕਿਉਂਕਿ ਮੇਰੇ ਕੋਲ ਕਾਫੀ ਮਹਿਕਮੇ ਹਨ ਜੋ ਕਿ ਹੋਲੀ-ਹੋਲੀ ਇਨ੍ਹਾਂ ਵਿਧਾਇਕਾਂ ‘ਚ ਵੰਡੇ ਜਾਣਗੇ। ਕਲ ਜਾਂ ਪਰਸੋਂ ਤੱਕ ਪੋਰਟਫੋਲੀਓ ਵੀ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਆਖਰੀ ਸਾਹ ਤੱਕ ਇਹੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਨੂੰ ਫਿਰ ਹਸਦਾ ਵਸਦਾ ਪੰਜਾਬ ਬਣਾਇਆ ਜਾ ਸਕੇ।