ਮੱਤੇਵਾੜਾ ਦੇ ਜੰਗਲਾਂ ‘ਚ ਉਦਯੋਗ ਸਥਾਪਤ ਕੀਤੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਘੇਰਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਮੱਤੇਵਾੜਾ ਜੰਗਲ ‘ਚ ਉਦਯੋਗ ਸਥਾਪਤ ਕਰਨ ਨੂੰ ਲੈ ਕੇ ਸੀ.ਐਮ. ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪਨੂੰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰਦੇ ਹੋਏ ਦਿਖਾਈ ਦਿੱਤੇ ਹਨ। ਉਨ੍ਹਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਮੱਤੇਵਾੜਾ ਜੰਗਲ ਨੂੰ ਲੈ ਕੇ ਕੀਤੇ ਟਵੀਟ ‘ਤੇ ਵੜਿੰਗ ਨੂੰ ਕਰੜੇ ਹੱਥੀ ਲਿਆ ਹੈ।
ਰਾਜਾ ਵੜਿੰਗ ਜੀ ਮੱਤੇਵਾੜਾ ਪ੍ਰਾਜੈਕਟ ਲੈ ਕੇ ਕੌਣ ਆਇਆ ਸੀ?
ਤੁਹਾਡੀ ਕਾਂਗਰਸ ਸਰਕਾਰ ਦੇ ਵੇਲੇ ਸਾਧੂ ਸਿੰਘ ਧਰਮਸੋਤ ਕਿੰਨੇ ਰੁੱਖ ਚਟ ਗਿਆ ਇਹ ਵੀ ਤੁਹਾਨੂੰ ਪਤਾ ਹੈ
ਸੰਗਤ ਗਿਲਜੀਆਂ ਰੁੱਖਾਂ ਦੇ ਜੰਗਲੇ ਵੀ ਖਾ ਗਿਆ
ਘਟੋ ਘੱਟ ਤੁਸੀਂ ਕਾਂਗਰਸੀਆਂ ਤੋਂ ਜ਼ਰੂਰ ਪੁੱਛੋ ਕਿ ਕਿੰਨੇ ਰੁੱਖ ਉਜਾੜੇ
ਫੇਰ ਮੱਤੇਵਾੜਾ ਦੇ ਵਿਰੋਧ ਵਿਚ ਜ਼ਰੂਰ ਆਓ— Baltej Pannu (@BaltejPannu) July 10, 2022
ਉਨ੍ਹਾਂ ਟਵੀਟ ਕਰਦਿਆਂ ਕਾਂਗਰਸ ਪ੍ਰਧਾਨ ਨੂੰ ਪੁੱਛਿਆ ਕਿ ਉਹ ਦੱਸਣ ਮੱਤੇਵਾੜਾ ਪ੍ਰਾਜੈਕਟ ਆਖਿਰ ਲੈ ਕੇ ਕੌਣ ਆਇਆ ਸੀ। ਕਾਂਗਰਸ ਸਰਕਾਰ ਵੇਲੇ ਸਾਧੂ ਸਿੰਘ ਧਰਮਸੋਤ ਨੇ ਕਿੰਨੇ ਰੁੱਖਾਂ ਦਾ ਘਪਲਾ ਕੀਤਾ ਹੈ, ਉਹ ਤੁਹਾਨੂੰ ਵੀ ਪਤਾ ਹੈ। ਪਨੂੰ ਨੇ ਕਿਹਾ, ”ਰਾਜਾ ਵੜਿੰਗ ਜੀ, ਇਹ ਵੀ ਤੁਹਾਨੂੰ ਪਤਾ ਹੈ ਸੰਗਤ ਗਿਲਜੀਆਂ ਰੁੱਖਾਂ ਦੇ ਜੰਗਲੇ ਵੀ ਖਾ ਗਿਆ ਘਟੋ ਘੱਟ ਤੁਸੀਂ ਕਾਂਗਰਸੀਆਂ ਤੋਂ ਜ਼ਰੂਰ ਪੁੱਛੋ ਕਿ ਕਿੰਨੇ ਰੁੱਖ ਉਜਾੜੇ ਫੇਰ ਮੱਤੇਵਾੜਾ ਦੇ ਵਿਰੋਧ ਵਿਚ ਜ਼ਰੂਰ ਆਓ”
ਦੱਸ ਦੇਈਏ ਕਿ ਉਦਯੋਗਿਕ ਪਾਰਕ ਬਣਾਉਣ ਦਾ ਵਿਰੋਧ ਕਰਨ ਨੂੰ ਲੈ ਕੇ ਐਤਵਾਰ ਮੱਤੇਵਾੜਾ ਵਿਖੇ ਵਾਤਾਵਰਣ ਪ੍ਰੇਮੀ ਅਤੇ ਕਾਂਗਰਸ ਪਾਰਟੀ ਦੇ ਆਗੂ ਵੀ ਇਕੱਠੇ ਹੋਏ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ। ਰਾਜਾ ਵੜਿੰਗ ਨੇ ਵਿਰੋਧ ਕਰਦਿਆਂ ਇੱਕ ਟਵੀਟ ਕੀਤਾ ਸੀ, “ਜੇ ਅਸੀਂ ਆਪਣੇ ਜੰਗਲ ਨਾ ਬਚਾ ਸਕੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।ਆਓ ਸਭ ਰਲ ਮਿਲਕੇ ਪੰਜਾਬ ਲਈ ਅਵਾਜ਼ ਬੁਲੰਦ ਕਰੀਏ।”