ਜ਼ਿਲ੍ਹਾ ਲੁਧਿਆਣਾ ‘ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਰਜ਼ੋਰ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ।ਸਵੇਰ ਤੋਂ ਪੁਲਿਸ ਸੜਕਾਂ ‘ਤੇ ਸੀ।ਇਸ ਦੌਰਾਨ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ੍ਰੰਟ ਪੰਜਾਬ ਦੇ ਮੈਂਬਰਾਂ ਨੇ ਫਿਰੋਜ਼ਪੁਰ ਰੋਡ ‘ਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ।ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕਰੀਬ 100 ਪੁਲਿਸ ਕਰਮਚਾਰੀ ਸੜਕ ‘ਤੇ ਤਾਇਨਾਤ ਸਨ।
ਕਿਸੇ ਤਰ੍ਹਾਂ ਕਾਲੇ ਝੰਡੇ ਲੈ ਕੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਗੁਰੂ ਨਾਨਕ ਭਵਨ ਦੇ ਕੋਲ ਰੋਕ ਲਿਆ।ਇਸ ਦੌਰਾਨ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਦੀ ਝੜਪ ਹੋ ਗਈ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅੱਜ ਬਹੁਤ ਵੱਡਾ ਦਿਨ ਹੈ।ਸਰਕਾਰ ਸਾਡੇ ਨਾਲ ਧੱਕਾਸ਼ਾਹੀ ਕਰ ਰਹੀ ਹੈ।ਅਸੀਂ ਮਿਹਨਤ ਅਤੇ ਪਰੀਖਿਆ ਦੇ ਕੇ ਅੱਗੇ ਆਏ ਹਾਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਘਰ-ਘਰ ਰਾਸ਼ਨ ਸਕੀਮ ਨੂੰ ਇੱਕੋ ਪੜਾਅ ਵਿਚ ਲਾਗੂ ਕਰੇਗੀ
ਸਰਕਾਰ ਸਾਨੂੰ ਬੇਰੁਜ਼ਗਾਰ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀਆਂ ਭਰਤੀਆਂ ਰੱਦ ਕਰ ਦਿੱਤੀਆਂ ਹਨ।ਜਿਨ੍ਹਾਂ ਕਾਲਜਾਂ ‘ਚ ਪ੍ਰੋਫੈਸਰ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਉਥੇ ਹਟਾਇਆ ਜਾ ਰਿਹਾ ਹੈ।
ਸਾਡਾ ਮਾਮਲਾ ਕੋਰਟ ‘ਚ ਰਿਹਾ ਜਿਸਦੀ ਪੈਰਵਾਈ ਵੀ ਸਹੀ ਢੰਗ ਨਾਲ ਨਹੀਂ ਹੋਈ।ਕੋਰਟ ਨੇ 30 ਸੈਕਿੰਡ ‘ਚ ਫੈਸਲਾ ਸੁਣਾ ਦਿੱਤਾ ਕਿ 1158 ਲਈ ਭਰਤੀ ਰੱਦ ਕਰ ਦਿੱਤੀ ਗਈ ਹੈ ਇਸ ਫੈਸਲਾ ਨਾਲ ਸਾਡੇ ਘਰਾਂ ਦਾ ਚੁੱਲ੍ਹਾ ਬੁਝਾ ਦਿੱਤਾ ਹੈ।
ਜੇਕਰ ਸਾਡੀ ਸੁਣਵਾਈ ਅਦਾਲਤ ‘ਚ ਡਬਲ ਬੈਂਚ ‘ਤੇ ਨਹੀਂ ਕੀਤੀ ਜਾਂਦੀ ਤਾਂ ਅਸੀਂ ਪੁਰਜੋਰ ਵਿਰੋਧ ਜਾਰੀ ਰੱਖਾਂਗੇ।ਕਾਲਾ ਝੰਡਾ ਸਾਡੇ ਵਿਰੋਧ ਦਾ ਪ੍ਰਤੀਕ ਹੈ।ਤਿਰੰਗੇ ਝੰਡੇ ਦਾ ਅਸੀਂ ਸਨਮਾਨ ਕਰਦੇ ਹਾਂ।ਸੰਵਿਧਾਨ ‘ਚ ਮਿਲੇ ਹੱਕ ਦੀ ਬਦੌਲਤ ਹੀ ਅੱਜ ਧਰਨਾ ਦਿੱਤਾ ਜਾ ਰਿਹਾ ਹੈ।ਪਿਛਲੀ 8 ਅਗਸਤ ਨੂੰ ਭਰਤੀ ਰੱਦ ਹੋਈ ਸੀ, ਇਸ ਤੋਂ ਬਾਅਦ ਲਗਾਤਾਰ ਭਗਵੰਤ ਮਾਨ ਨਾਲ ਮਿਲਣ ਦਾ ਸਮਾਂ ਮੰਗ ਰਹੇ ਹਾਂ ਪਰ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਸਾਡੇ ਕਰੀਬ 100 ਸਾਥੀਆਂ ਨੂੰ ਥਾਣਾ ਸਰਾਭਾ ਨਗਰ ਲੈ ਜਾਇਆ ਗਿਆ ਹੈ।ਕੁਝ ਧਰਨਾਕਾਰੀਆਂ ਨੂੰ ਪੰਜਾਬੀ ਭਵਨ ‘ਚ ਬੰਦ ਕੀਤਾ।ਵਿਦਿਆਰਥੀਆਂ ਨੂੰ ਬੇਰੁਜ਼ਗਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਲੁਧਿਆਣਾ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨਾਂ, ਡਾਕਟਰਾਂ ਨੂੰ ਦਿੱਤੇ ਅਹਿਮ ਹੁਕਮ