ਮੁੱਖ ਮੰਤਰੀ ਭਗਵੰਤ ਮਾਨ 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਾਸੀਆਂ ਦੇ ਰੂ-ਬ-ਰੂ ਹੋਏ ਅਤੇ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਆਜ਼ਾਦੀ ਇੰਨੀ ਸੌਖੀ ਨਹੀਂ ਮਿਲੀ, ਇਸ ਲਈ ਲੱਖਾਂ ਹੀ ਦੇਸ਼ਭਗਤ ਸਪੂਤਾਂ ਨੇ ਆਪਣਾ ਖੂਨ ਡੋਲ੍ਹਿਆ ਹੈ ਤੇ ਕਈਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹਨ। ਇਨ੍ਹਾਂ ਕੁਰਬਾਨੀਆਂ ਦੇਣ ਵਾਲਿਆਂ ’ਚ ਸਭ ਤੋਂ ਜ਼ਿਆਦਾ ਪੰਜਾਬੀ ਹੀ ਸਨ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਆਜ਼ਾਦੀ ਮਿਲੀ ਅਤੇ ਦੇਸ਼ ਦੀ ਵੰਡ ਦਾ ਸੰਤਾਪ ਵੱਡੀ ਗਿਣਤੀ ਲੋਕਾਂ ਨੇ ਹੰਢਾਇਆ, ਖਾਸ ਕਰਕੇ ਪੰਜਾਬੀਆਂ ਨੇ ਇਸ ਦੌਰਾਨ ਬਹੁਤ ਦੁੱਖ ਝੱਲੇ।
ਆਜ਼ਾਦੀ ਦਿਹਾੜੇ ਮੌਕੇ ਭਾਰਤ ਸਮੇਤ ਪੰਜਾਬ ਵਾਸੀਆਂ ਦੇ ਰੂ-ਬ-ਰੂ…Live https://t.co/5enoBE7oW2
— Bhagwant Mann (@BhagwantMann) August 15, 2022
ਪੰਜਾਬੀਆਂ ਨੇ ਆਪਣੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਬਹੁਤ ਸੰਘਰਸ਼ ਕੀਤਾ। ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਸਦਾ ਹੀ ਸਰਬੱਤ ਦਾ ਭਲਾ ਮੰਗਿਆ ਹੈ। ਜਬਰ-ਜ਼ੁਲਮ ਖ਼ਿਲਾਫ਼ ਲੜਨ ਦੀ ਗੁੜ੍ਹਤੀ ਸਾਡੇ ਗੁਰੂਆਂ ਤੇ ਸ਼ਹੀਦਾਂ ਤੋਂ ਵਿਰਸੇ ’ਚ ਮਿਲੀ ਹੈ। ਇਨ੍ਹਾਂ ਕੁਰਬਾਨੀਆਂ ਨੇ ਦੇਸ਼ ਦੀ ਲੜਾਈ ’ਚ ਨਵੀਂ ਰੂਹ ਫੂਕੀ ਸੀ। ਉਸ ’ਚ ਜਲ੍ਹਿਆਂਵਾਲਾ ਬਾਗ ਦਾ ਸਾਕਾ, ਸ਼ਹੀਦ ਭਗਤ ਸਿੰਘ, ਰਾਜਗੁਰੂੁ ਤੇ ਸੁਖਦੇਵ ਦੀ ਹੱਸ-ਹੱਸ ਕੇ ਦਿੱਤੀ ਕੁਰਬਾਨੀ ਹੋਵੇ, ਜਿਸ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿੱਲ ਗਈਆਂ ਸਨ।
ਇਹ ਵੀ ਪੜ੍ਹੋ- ਦਿੱਲੀ ‘ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ ‘ਚ ਸਭ ਤੋਂ ਜ਼ਿਆਦਾ
ਇਸ ਦੌਰਾਨ ਉਨ੍ਹਾ ਕਿਹਾ ਕਿ ਅੱਜ 75ਵੇਂ ਆਜ਼ਾਦੀ ਦਿਹਾੜੇ ਮੌਕੇ 75 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਭਵਿੱਖ ’ਚ ਵੀ ਹਜ਼ਾਰਾਂ ਹੋਰ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਆਜ਼ਾਦੀ ਦਾ ਸੁਫ਼ਨਾ ਸ਼ਹੀਦਾਂ ਨੇ ਦੇਖਿਆ ਸੀ, ਉਸ ਲਈ ਅਸੀਂ ਕੰਮ ਕਰਾਂਗੇ। ਕਿਸਾਨਾਂ ਨੇ ਬੜੀ ਮਿਹਨਤ ਨਾਲ ਅਨਾਜ ਦੀਆਂ ਦੁਕਾਨਾਂ ਨੂੰ ਮਿਹਨਤ ਨਾਲ ਭਰਿਆ ਹੈ। ਅੱਜ ਖੇਤੀਬਾੜੀ ਇਕ ਜ਼ਰੂਰੀ ਕਿੱਤਾ ਬਣ ਗਿਆ ਹੈ। ਇਸ ਦੇ ਨਾਲ ਹੀ ਵਿਸ਼ਵ ਪੱਧਰੀ ਸਿੱਖਿਆ ’ਤੇ ਕੰਮ ਕੀਤਾ ਜਾਵੇਗਾ ਤਾਂ ਕਿ ਨੌਜਵਾਨਾਂ ਨੂੰ ਵਿਦੇਸ਼ ’ਚ ਨਾ ਜਾਣਾ ਪਵੇ। ਡਿਗਰੀਆਂ ਦੇ ਹਿਸਾਬ ਨਾਲ ਇਥੇ ਨੌਕਰੀਆਂ ਮਿਲਣ ਤਾਂ ਕਿ ਸ਼ਹੀਦਾਂ ਤੋਂ ਮਿਲਿਆ ਹੋਇਆ ਆਜ਼ਾਦ ਦੇਸ਼ ਛੱਡ ਕੇ ਵਿਦੇਸ਼ ਨਾ ਜਾਣਾ ਪਵੇ ਤੇ ਨੌਜਵਾਨਾਂ ਨੂੰ ਇਥੇ ਚੰਗੀ ਸਿੱਖਿਆ ਪ੍ਰਾਪਤ ਹੋਵੇ।
ਇਹ ਵੀ ਪੜ੍ਹੋ-ਓਮੀਕ੍ਰੋਨ ਵੇਰੀਐਂਟ ਲਈ ਭਾਰਤ ’ਚ ਖ਼ਾਸ ਵੈਕਸੀਨ ਕੀਤੀ ਜਾ ਰਹੀ ਹੈ ਤਿਆਰ : ਅਦਾਰ ਪੂਨਾਵਾਲਾ