ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਸੀਐੱਮ ਭਗਵੰਤ ਮਾਨ ਨੇ ਬੀਤੇ ਕੱਲ੍ਹ ਆਜ਼ਾਦੀ ਦਿਹਾੜੇ ‘ਤੇ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ।ਜਿਨ੍ਹਾਂ ‘ਚ ਮੁਫ਼ਤ ਦਵਾਈਆਂ, ਮੁਫ਼ਤ ਟੈਸਟ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੇ 75 ਤਰ੍ਹਾਂ ਦੇ ਟੈਸਟ ਹੋਣਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਹਜ਼ਾਰਾਂ ਮੁਹੱਲਾ ਕਲੀਨਿਕ ਬਣਾਏ ਜਾਣਗੇ।ਜਿਨ੍ਹਾਂ ‘ਚ ਲੋਕਾਂ ਨੂੰ ਘਰ ਦੇ ਨੇੜੇ ਬਿਹਤਰ ਇਲਾਜ ਮਿਲੇਗਾ।ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ‘ਤੇ 75 ਮੁਹੱਲਾ ਕਲੀਨਿਕ ਬਣਾਏ ਗਏ ਹਨ।
ਇਹ ਵੀ ਪੜ੍ਹੋ : ਮਾਸਕ ਨਾ ਲਗਾਉਣ ਕਾਰਨ ਮੰਤਰੀ ਹਰਜੋਤ ਬੈਂਸ ਨੇ ਮਾਫੀ ਮੰਗੀ, ਕੁਝ ਦਿਨ ਪਹਿਲਾਂ ਕੋਰੋਨਾ ਤੋਂ ਠੀਕ ਹੋਏ ਸਨ..
ਸੂਬੇ ‘ਚ ਸਕੂਲਾਂ ਦੀ ਦਸ਼ਾ ਵੀ ਜਲਦੀ ਬਦਲੀ ਜਾਵੇਗੀ।ਇੱਥੇ ਵਰਲਡ ਕਲਾਸ ਐਜ਼ੂਕੇਸ਼ਨ ਦੇਣਗੇ।ਸੁਤੰਤਰਤਾ ਦਿਵਸ ਦੇ ਦਿਨ ਸੋਸ਼ਲ ਮੀਡੀਆ ਰਾਹੀਂ ਸੀਐੱਮ ਮਾਨ ਨੇ ਪੰਜਾਬੀਆਂ ਨਾਲ ਗੱਲ ਕੀਤੀ।ਮਾਨ ਨੇ ਕੱਲ੍ਹ ਲੁਧਿਆਣਾ ‘ਚ ਸੂਬਾ ਪੱਧਰੀ ਸਮਾਰੋਹ ਦੇ ਦੌਰਾਨ ਤਿਰੰਗਾ ਲਹਿਰਾਇਆ ਸੀ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰ ਸਕੂਲਾਂ ਦੀ ਦਸ਼ਾ ਬਦਲਣ ‘ਤੇ ਕੰਮ ਹੋ ਰਿਹਾ ਹੈ।ਜਿਸ ‘ਚ ਵਿਸ਼ਵ ਪੱਧਰ ਦੀ ਸਿੱਖਿਆ ਦੇਣਗੇ।ਨੌਜਵਾਨਾਂ ਨੂੰ ਡਿਗਰੀ ਦੇ ਮੁਤਾਬਕ ਪੰਜਾਬ ‘ਚ ਹੀ ਰੁਜ਼ਗਾਰ ਮਿਲੇ, ਇਸਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੰਜਾਬ ‘ਚ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਵੱਡੇ ਮੁੱਦੇ ‘ਤੇ ਹੀ ਸੱਤਾ ‘ਚ ਆਈ ਹੈ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਜਿਆਦਾ ਕੁਰਬਾਨੀ ਪੰਜਾਬੀਆਂ ਨੇ ਦਿੱਤੀ।
ਦੇਸ਼ ਦੇ ਬਟਵਾਰੇ ਦਾ ਸੰਤਾਪ ਵੀ ਪੰਜਾਬ ਅਤੇ ਪੰਜਾਬੀਆਂ ਨੇ ਭੋਗਿਆ।ਸਭ ਤੋਂ ਜਿਆਦਾ ਦੁਖ ਪੰਜਾਬੀਆਂ ਨੇ ਝੇਲੇ।ਅੱਜ ਵੀ ਆਜ਼ਾਦੀ ਦੀ ਰੱਖਿਆ ਲਈ ਸਭ ਤੋਂ ਜਿਆਦਾ ਪੰਜਾਬੀ ਬਾਰਡਰ ‘ਤੇ ਖੜ੍ਹੇ ਹਨ।ਦੁਸ਼ਮਣ ਦੀ ਗੋਲੀ ਦੇ ਅੱਗੇ ਸਭ ਤੋਂ ਪੰਜਾਬੀਆਂ ਦਾ ਸੀਨਾ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਨਾਲ ਪੰਜਾਬ ‘ਚ ਅਮਨ ਅਤੇ ਭਾਈਚਾਰਾ ਵੀ ਕਾਇਮ ਰੱਖਾਂਗੇ।
ਇਹ ਵੀ ਪੜ੍ਹੋ : ਮੈਂ ਕਿਸਾਨ ਦਾ ਪੁੱਤਰ ਹਾਂ; ਕਿਸਾਨ ਅੰਦੋਲਨ ਵਿੱਚ ਜਾ ਕੇ ਕੋਈ ਗਲਤ ਕੰਮ ਨਹੀਂ ਕੀਤਾ: ਮੰਤਰੀ ਲਾਲਜੀਤ ਭੁੱਲਰ