ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੀ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਆਗੂ ਵਿਧਾਇਕ ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਇਹ ਚੁਣੌਤੀ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਸੀਐਮ ਮਾਨ ਅਤੇ ਪੇਂਡੂ ਵਿਕਾਸ ਮੰਤਰੀ ਪਹਿਲਾਂ ਮੋਹਾਲੀ ਦੀ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ।
If Kuldip Dhaliwal is genuinely interested in freeing Panchayat lands frm illegal possession i urge @BhagwantMann & him to pick up Justice Kuldip S report where 50 K acres is identified in Mohali Distt alone under top politicians like Badals,Capt,Dgp’s etc!Plz accept challenge? pic.twitter.com/WAfcR2WTHM
— Sukhpal Singh Khaira (@SukhpalKhaira) April 23, 2022
ਇਸ ਜ਼ਮੀਨ ‘ਤੇ ਬਾਦਲਾਂ, ਕੈਪਟਨ ਅਤੇ ਡੀਜੀਪੀ ਆਦਿ ਦਾ ਕਬਜ਼ਾ ਹੈ। ਖਹਿਰਾ ਨੇ ਇਸ ਲਈ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ।
ਪੰਜਾਬ ‘ਚ ‘ਆਪ’ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ ‘ਤੇ ਹੋਏ ਕਬਜ਼ੇ ਛੁਡਵਾਏ ਜਾਣਗੇ। ਉਸ ਨੇ ਇਨ੍ਹਾਂ ਕਬਜ਼ਿਆਂ ਪਿੱਛੇ ਆਗੂਆਂ ਦਾ ਹੱਥ ਹੋਣ ਦਾ ਸੰਕੇਤ ਦਿੱਤਾ ਸੀ। ਜਿਸ ਤੋਂ ਬਾਅਦ ਖਹਿਰਾ ਨੇ ਅੱਗੇ ਆ ਕੇ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੇ ਇੱਛੁਕ ਹਨ ਤਾਂ ਪਹਿਲਾਂ ਮੋਹਾਲੀ ‘ਚ ਕਰਕੇ ਵਿਖਾਉਣ।