ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦਾ ਭਾਅ 360 ਰੁਪਏ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।ਨਵੇਂ ਭਾਅ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਵਾਪਸ ਲੈ ਲਿਆ ਹੈ।ਦੂਜੇ ਪਾਸੇ ਕਿਸਾਨ ਯੂਨੀਅਨ ਅਤੇ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਧੰਨਵਾਦ ਪ੍ਰਕਟ ਕੀਤਾ ਹੈ।
Our farmers are our pride and their welfare is our top most priority…and always will be. https://t.co/lx6qX6Bt0b
— Capt.Amarinder Singh (@capt_amarinder) August 25, 2021
ਪੰਜਾਬ ਕਿਸਾਨ ਯੂਨੀਅਨ ਨੇ ਟਵੀਟ ਕਰ ਕੇ ਕਿਹਾ ਕਿ ਇਹ ਕਿਸਾਨਾਂ ਲਈ ਵੱਡੀ ਜਿੱਤ ਹੈ।ਪੰਜਾਬ ਦੇ ਲਈ ਸਾਡੀ ਏਕਤਾ ਨੇ ਸਾਨੂੰ ਜਿੱਤ ਦਿਵਾਈ ਹੈ।ਉਨ੍ਹਾਂ ਦੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਸਾਡੇ ਕਿਸਾਨ ਸਾਡਾ ਮਾਨ ਹਨ।ਉਨ੍ਹਾਂ ਕਲਿਆਣ ਸਾਡੀ ਸਰਵਉੱਚ ਪਹਿਲ ਹੈ।