ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਬਟਾਲਾ ਨੂੰ ਵੱਖਰਾ ਜ਼ਿਲ੍ਹਾ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਪੁਰਾਣਾ ਸ਼ਹਿਰ ਹੈ ਜਿਸ ਦਾ 550 ਸਾਲਾਂ ਤੋਂ ਵੀ ਵੱਧ ਪੁਰਾਣਾ ਇਤਿਹਾਸ ਹੈ।
My letter to @CHARANJITCHANNI ji regarding the need to make a separate district of Batala.
This should be done in honour of the 552nd Prakash Purab of Guru Nanak Dev Ji to be held on 19th November 2021. pic.twitter.com/uehUxN7gH0
— Partap Singh Bajwa (@Partap_Sbajwa) November 11, 2021
ਸਾਡੇ ਇਤਿਹਾਸ ਵਿੱਚ ਇਹ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 1487 ਵਿੱਚ ਮਾਤਾ ਸੁਲੱਖਣੀ ਨਾਲ ਵਿਆਹ ਕੀਤਾ ਸੀ। ਇੱਥੇ ਹੀ ਬੱਸ ਨਹੀਂ ਛੇਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਲਈ ਬਟਾਲਾ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਟਾਰੀਆ ਸਾਹਿਬ ਬਣਾਇਆ ਗਿਆ ਸੀ।
ਇਸ ਦੇ ਨਾਲ ਹੀ ਅਚਲੇਸ਼ਵਰ ਧਾਮ, ਭਗਵਾਨ ਸ਼ਿਵ ਅਤੇ ਪਾਰਵਤੀ ਦੇ ਦੂਜੇ ਪੁੱਤਰ ਕਾਰਤੀਕੇਯ ਦੇ ਸਨਮਾਨ ਵਿੱਚ ਇੱਕ ਮੰਦਰ ਵੀ ਬਟਾਲਾ ਵਿੱਚ ਸਥਿਤ ਹੈ। ਬਟਾਲਾ ਇੱਕ ਸ਼ਹਿਰ ਵਜੋਂ ਇਤਿਹਾਸ ਵਿੱਚ ਕਈ ਅਹਿਮ ਪਲ ਵੇਖੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਇਹ ਸ਼ਹਿਰ ਦੇਸ਼ ਭਰ ਵਿਚ ਹੋਏ ਸੰਘਰਸ਼ਾਂ ਵਿਚ ਸੱਚਮੁੱਚ ਇਕ ਚਮਕਦਾ ਹੋਇਆ ਚਾਨਣ ਹੈ। ਇਸ ਨੂੰ ਵੱਖਰਾ ਜ਼ਿਲ੍ਹਾ ਬਣਾਉਣਾ ਬਹੁਤ ਵੱਡਾ ਇਨਸਾਫ ਹੋਵੇਗਾ।