ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਰਾਘਵ ਚੱਢਾ ਦੇ ਵੱਲੋਂ ਡਾ: ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਦੇ CM ਚਿਹਰਾ ਹੋਣ ਨੂੰ ਲੈ ਕੇ ਹੋ ਰਹੀਆਂ ਚਰਚਾਂਵਾ ਦਾ ਸਪੱਸ਼ਟੀਕਰਨ ਦਿੱਤਾ ਗਿਆ ਹੈ । ਇਸ ਬਾਰੇ ਪਹਿਲਾਂ ਤਾਂ ਓਬਰਾਏ ਨੇ ਕਿਹਾ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ |
ਜਿਸ ਤੋਂ ਬਾਅਦ ਰਾਘਵ ਚੱਡਾ ਨੇ ਕਿਹਾ ਕਿ ਅਜਿਹੀਆਂ ਖਬਰਾਂ ਅਫ਼ਵਾਹ ਹਨ |ਉਨ੍ਹਾਂ ਕਿਹਾ ਕਿ ਖ਼ਬਰਾਂ ਵਿੱਚ ਲੱਗੇ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ। | ਰਾਘਵ ਨੇ ਕਿਹਾ ਕਿ ਮੈਂ ਕਦੇ ਵੀ ਉਸ ਸੱਜਣ ਨੂੰ ਨਹੀਂ ਮਿਲਿਆ ਕਦੇ ਗੱਲ ਵੀ ਨਹੀਂ ਕੀਤੀ, ਉਸਨੂੰ ਕੋਈ ਅਹੁਦਾ ਜਾਂ ਟਿਕਟ ਦੇਣ ਦੀ ਗੱਲ ਛੱਡੋ |
ਦਰਅਸਲ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ (ਆਪ) ਪਿਛਲੇ ਕਈ ਹਫਤਿਆਂ ਤੋਂ ਦੁਬਈ ਦੇ ਕਾਰੋਬਾਰੀ ਡਾ: ਸੁਰਿੰਦਰ ਪਾਲ ਸਿੰਘ ਓਬਰਾਏ ਨੂੰ “ਪੰਜਾਬ ਵਿੱਚ ਪਾਰਟੀ ਦੇ ਮੁੱਖ ਚਿਹਰੇ ਵਜੋਂ” ਪੇਸ਼ ਕਰਨ ਲਈ ਮਜ਼ਬੂਤ ਮਹਿਸੂਸ ਕਰ ਰਹੀ ਹੈ।