ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਗਿਰਾਵਟ ਲਗਾਤਾਰ ਜਾਰੀ ਹੈ ਪਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਕੁਝ ਪਾਬੰਦੀਆਂ ਦੇ ਵਿੱਚ ਢਿੱਲ ਵੀ ਦਿੱਤੀ ਗਈ ਹੈ | ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਦੁਪਹਿਰ 3 ਵਜੇ ਕੋਰੋਨਾ ਰਿਵਿਊ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਕੋਰੋਨਾ ਪਾਬੰਦੀਆਂ ਬਾਰੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।
ਪੰਜਾਬ ‘ਚ ਲਗਾਤਾਰ ਘੱਟ ਰਹੇ ਕੋਰੋਨਾ ਦੇ ਮਾਮਲੇ, ਪਾਜ਼ੇਟਿਵ ਰੇਟ ਘੱਟ ਕੇ 1.46 ਫ਼ੀਸਦੀ ਤੱਕ ਪੁਹੰਚਿਆ ਹੈ। ਕੋਰੋਨਾ ਦੇ ਕੇਸਾਂ ਵਿਚ ਕਮੀ ਆ ਰਹੀ ਹੈ ਪਰ ਮੋਤਾਂ ਦਾ ਅੰਕੜਾ ਅਜੇ ਵੀ ਡਰਾਉਣਾ ਹੀ ਹੈ। ਇਸ ਲਈ ਪੰਜਾਬ ਵਿਚ ਕਈ ਤਰ੍ਹਾਂ ਦੀ ਪਾਬੰਦੀਆ ਲਗਾਈਆਂ ਗਈਆਂ ਸਨ।ਕੋਰੋਨਾ ਦੇ ਨਵੇਂ ਮਾਮਲਿਆ ਦੀ ਘੱਟਦੀ ਗਿਣਤੀ ਕਾਰਨ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਵਲੋਂ ਹੋਣ ਵਾਲੀ ਮੀਟਿੰਗ ਵਿਚ ਕੋਈ ਵੱਡੀ ਫੈਸਲਾ ਲੈ ਸਕਦੇ ਹਨ।
ਕੋਰੋਨਾ ਦੇ ਅੰਕੜੇ ਵੱਡੇ ਪੱਧਰ ‘ਤੇ ਘੱਟਣ ਕਾਰਨ ਬੰਦਸ਼ਾਂ ਵਿਚ ਹੋਰ ਢਿੱਲ ਦਿੱਤੀ ਜਾ ਸਕਦੀ ਹੈ।ਕੋਵਿਡ ਵੈਕਸੀਨੇਸ਼ਨ ਲਈ ਵੀ ਕੋਈ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਪੰਜਾਬ ਵਿਚ ਹਾਲੇ ਕੋਰੋਨਾ ਟੀਕੇ ਦੀ ਗਿਣਤੀ ਬਹੁਤ ਘੱਟ ਰਹੀ ਹੈ। ਸਿਰਫ 14 ਪ੍ਰਤੀਸ਼ਤ ਲੋਕਾਂ ਨੇ ਹੀ ਵੈਕਸੀਨ ਲਈ ਹੈ। ਅੱਜ ਹੋਣ ਵਾਲ਼ੀ ਮੀਟਿੰਗ ਵਿਚ ਕੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਹ ਤਾਂ ਕੁੱਝ ਦੇਰ ਤੱਕ ਪਤਾ ਲੱਗੇਗਾ।