ਮਹੱਤਵਪੂਰਨ ਹੈ ਕਿ ਸਾਂਪਲਾ ਹਾਲ ਹੀ ‘ਚ ਰਾਸ਼ਟਰੀ ਸੰਗਠਨ ਮਹਾਮੰਤਰੀ ਬੀਐੱਲ ਸੰਤੋਸ਼ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਏ ਹਨ।ਇਸ ਮੌਕੇ ‘ਤੇ ਸੰਗਠਨ ਮਹਾਮੰਤਰੀ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਸਾਂਪਲਾ ਸੀਅੇੱਮ ਦਾ ਚਿਹਰਾ ਹੋਣਗੇ।
ਭਾਜਪਾ ਨੇਤਾ ਤਰੁਣ ਚੁੱਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਦਾ ਸੀਐੱਮ ਚਿਹਰਾ ਦਲਿਤ ਹੀ ਹੋਵੇਗਾ।ਹਾਲਾਂਕਿ ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ, ਹੁਸ਼ਿਆਰਪੁਰ ਤੋਂ ਸਾਂਸਦ ਸੋਮਪ੍ਰਕਾਸ਼ ਕੈਂਥ, ਰਾਜੇਸ਼ ਬਾਘਾ ਮੋਹਿੰਦਰ ਭਗਤ ਪਾਰਟੀ ਦੇ ਵੱਡੇ ਦਲਿਤ ਨੇਤਾਵਾਂ ‘ਚੋਂ ਹਨ, ਪਰ ਸਾਂਪਲਾ ਫਿਲਹਾਲ ਚੁਣੇ ਹੋਏ ਨੇਤਾਵਾਂ ‘ਚ ਨਹੀਂ ਹੈ ਅਤੇ ਪਾਰਟੀ ਕਿਸੇ ਕੀਮਤ ‘ਤੇ ਪੰਜਾਬ ‘ਚ ਸੰਸਦੀ ਉਪਚੋਣਾਵ ਨਹੀਂ ਲੜਨਾ ਚਾਹੁੰਦੀ।