ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣੇ ਅਜੇ ਕੁਝ ਹੀ ਸਮਾਂ ਹੀ ਹੋਇਆ ਹੈ ਕਿ ਕਈ ਸਿਆਸੀ ਪਾਰਟੀਆਂ ਦੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਹਨ।ਦਰਅਸਲ ਚੰਨੀ ਦੇ ਸੀਐੱਮ ਬਣਨ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਤੋਂ ਜਦੋਂ ਪੁੱਛਿਆ ਗਿਆ ਕਿ ਮੀਟੂ ਮਾਮਲੇ ‘ਤੇ ਤੁਸੀਂ ਕੀ ਕਹਿਣਾ ਚਾਹੋਗੇ, ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਫਾਲਤੂ ਸਵਾਲ ਨਾ ਪੁੱਛੋ।
ਮਹੱਤਵਪੂਰਨ ਹੈ ਕਿ ਇਹ ਉਹੀ ਮਨੀਸ਼ਾ ਗੁਲਾਟੀ ਹੈ ਜਿਨ੍ਹਾਂ ਨੇ ਕੈਪਟਨ ਮੁੱਖ ਮੰਤਰੀ ਸਮੇਂ ‘ਤੇ ਚੰਨੀ ਦੇ ਵਿਰੁੱਧ ਮੀਟੂ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਸੀ।ਇੰਨਾ ਹੀ ਨਹੀਂ ਮਨੀਸ਼ਾ ਨੇ ਅਨਸ਼ਨ ‘ਤੇ ਬੈਠਣ ਤਕ ਦੀ ਵੀ ਗੱਲ ਕਹੀ ਸੀ।ਦੂਜੇ ਪਾਸੇ, ਪੰਜਾਬ ਦਾ ਮੁੱਖ ਮੰਤਰੀ ਬਦਲਣ ‘ਤੇ ਮਨੀਸ਼ਾ ਗੁਲਾਟੀ ਦੇ ਸੁਰ ਵੀ ਬਦਲ ਗਏ ਹਨ।ਉਨ੍ਹਾਂ ਨੇ ਚੰਨੀ ਦੀ ਜਮਕੇ ਤਾਰੀਫ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ।