ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਵੀ ਲੋਕਾਂ ਨੂੰ ਸਹੂਲਤਾ ਨਹੀਂ ਮਿਲ ਰਹੀਆਂ | ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮਹਿਲਾ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਪਰ ਘਰ ਜਾਣ ਲਈ ਫਰੀ ਐਂਬੂਲੈਂਸ ਨਹੀਂ ਮਿਲੀ ਜਦਕਿ ਪ੍ਰਾਈਵੇਟ ਹਸਪਤਾਲ ਵਾਲਿਆਂ ਵੱਲੋਂ ਉਨਾਂ ਤੋਂ ਵੱਧ ਕਿਰਾਏ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਮਹਿਲਾਂ ਦਾ ਪਤੀ ਆਪਣੇ ਬੱਚੇ ਅਤੇ ਉਸ ਦੀ ਮਾਂ ਨੂੰ 3 ਪਹੀਆ ਰੇਹੜੀ ‘ਤੇ ਘਰ ਲੈ ਕੇ ਗਿਆ |ਜਾਣਕਾਰੀ ਅਨੁਸਾਰ ਉਨਾਂ ਨੂੰ ਫਰੀ ਐਂਬੂਲੈਂਸ ਦੀ ਬਜਾਏ ਉਨਾਂ ਤੋਂ ਵੱਧ ਪੈਸੇ ਮੰਗੇ ਜਾ ਰਹੇ ਸਨ ਜਿਸ ਤੋਂ ਬਾਅਦ ਇਹ ਮਜ਼ਦੂਰ ਆਪਣੇ ਰੇਹੜੀ ‘ਤੇ ਪਰਿਵਾਰ ਨੂੰ ਲੈਕੇ ਜਾਂਦਾ ਹੈ ਜੋ ਕਿ ਪਟਿਆਲਾ ਸ਼ਹਿਰ ਵਿੱਚ ਰਹਿੰਦਾ ਹੈ |