ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵਲੋਂ ਸਲਾਹ ਦਿੱਤੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ੍ਹ ਨੂੰ ਆਪਣੇ ਹੀ ਸੂਬੇ ਤੱਕ ਸੀਮਿਤ ਰਹਿਣ ਦੀ ਨਸੀਹਤ ਦਿੱਤੀ ਹੈ।ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੈਂ ਉਮੀਦ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕੰਮ ਨਹੀਂ ਕਰਾਂਗੇ, ਜਿਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ।ਇਸ ਸਲਾਹ ਨੂੰ ਲੈ ਕੇ ਅਸ਼ੋਕ ਗਹਿਲੋਤ ‘ਤੇ ਵਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਰਾਜਸਥਾਨ ‘ਤੇ ਧਿਆਨ ਦੇਣ।
I hope that Capt. Amarinder Singh ji won't take any step that could cause damage to the Congress party. Capt. Sahib himself has said that the party made him CM and allowed him to continue as CM for nine and a half years. pic.twitter.com/rqJfzzxUp3
— Ashok Gehlot (@ashokgehlot51) September 19, 2021
ਇਸ ਦੌਰਾਨ ਕੈਪਟਨ ਨੇ ਬੋਲਦਿਆਂ ਕਿਹਾ ਕਿ ‘ਗਹਿਲੋਤ ਆਪਣਾ ਰਾਜਸਥਾਨ ਸੰਭਾਲਣ, ਸਾਡੇ ਪੰਜਾਬ ਨੂੰ ਛੱਡੋ’।ਉਹ ਮੇਰੇ ਦੋਸਤ ਹਨ, ਚੋਣਾਂ ‘ਚ ਜਿਸ ਕਮੇਟੀ ਨੇ ਟਿਕਟ ਦਿੱਤੇ, ਉਹ ਉਸਦੇ ਚੇਅਰਮੈਨ ਸਨ।ਉਹ ਬਹੁਤ ਚੰਗੇ ਆਦਮੀ ਹਨ, ਪਰ ਉਨ੍ਹਾਂ ਨੂੰ ਆਪਣੀਆਂ ਪ੍ਰੇਸ਼ਾਨੀਆਂ ਨੂੰ ਦੇਖਣਾ ਚਾਹੀਦਾ।ਦਰਅਸਲ ਅਸ਼ੋਕ ਗਹਿਲੋਤ ਨੇ 19 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਇੱਕ ਪੱਤਰ ਟਵੀਟ ਕੀਤਾ ਸੀ ਅਤੇ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਵੇ।
ਅਸ਼ੋਕ ਗਹਿਲੋਤ ਨੇ ਲਿਖਿਆ ਸੀ, ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕਦਮ ਉਠਾਉਣਗੇ, ਜਿਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ।ਕੈਪਟਨ ਸਾਹਿਬ ਨੇ ਖੁਦ ਕਿਹਾ ਹੈ ਕਿ ਪਾਰਟੀ ਨੇ ਉਨਾਂ੍ਹ ਨੂੰ ਸੀਐੱਮ ਬਣਾਇਆ ਅਤੇ ਉਹ ਸਾਢੇ 9 ਸਾਲ ਤੱਕ ਸੂਬੇ ਦੇ ਮੁਖੀ ਰਹੇ।ਉਨ੍ਹਾਂ ਨੇ ਆਪਣੀ ਪੂਰੀ ਤਾਕਤ ਦੇ ਨਾਲ ਕੰਮ ਕੀਤਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਸੀ।ਕਈ ਵਾਰ ਹਾਈਕਮਾਨ ਵਿਧਾਇਕਾਂ ਅਤੇ ਆਮ ਲੋਕਾਂ ਦੀ ਰਾਇ ਦੇ ਆਧਾਰ ‘ਤੇ ਪਾਰਟੀ ਦੇ ਹਿੱਤ ‘ਚ ਫੈਸਲਾ ਲੈਂਦਾ ਹੈ।