ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਖੇਡ ਵਿਭਾਗ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੋਚਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਖੇਡਾਂ ‘ਚ ਜਿੱਤਦੇ ਤਾਂ ਖਿਡਾਰੀ ਹਨ ਪਰ ਨਾਂ ਕੋਚਾਂ ਦਾ ਹੁੰਦਾ ਹੈ ਕਿ ਇਸ ਖਿਡਾਰੀ ਦਾ ਕੋਚ ਕੌਣ ਹੈ। ਕੋਚਾਂ ਦਾ ਦਿੱਤਾ ਵਿਸ਼ਵਾਸ ਜਦੋਂ ਝਲਕਦਾ ਹੈ ਤਾਂ ਕੋਈ ਵੀ ਖਿਡਾਰੀ ਨਹੀਂ ਘਬਰਾਉਂਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਬਹੁਤ ਵੱਡੇ ਖੇਡ ਪ੍ਰੇਮੀ ਹਨ ਅਤੇ ਉਹ ਸਪੋਰਟਸ ਦੇ ਮੈਗਜ਼ੀਨ ਅਕਸਰ ਪੜ੍ਹਦੇ ਰਹਿੰਦੇ ਹਨ।
ਅੱਜ ਖੇਡ ਵਿਭਾਗ ਵੱਲੋਂ ਕਰਵਾਏ ਗਏ ‘ਖੇਡ ਸਮਰਪਣ ਸਤਿਕਾਰ ਸਮਾਗਮ’ ‘ਚ ਸ਼ਾਮਿਲ ਹੋਏ…ਚਿਰਾਂ ਤੋਂ ਚਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਕੋਚ ਸਹਿਬਾਨਾਂ ਦੀ ਤਨਖ਼ਾਹ ਦੁੱਗਣੀ ਕੀਤੀ..ਇਨ੍ਹਾਂ ਕੋਚਾਂ ਦੀ ਸਖ਼ਤ ਮਿਹਨਤ ਸਦਕਾ ਹੀ ਸਾਡੇ ਖਿਡਾਰੀਆਂ ਨੇ ਇਸ ਵਾਰ ਕਮਾਲ ਕਰ ਦਿਖਾਇਆ ਹੈ… ਖੇਡਾਂ ਜ਼ਰੀਏ ਪੰਜਾਬ ਦੀ ਤਰੱਕੀ ਤੇ ਨੌਜਵਾਨਾਂ ਨੂੰ ਨਸ਼ਿਆਂ… pic.twitter.com/RLHDy9IyOD
— Bhagwant Mann (@BhagwantMann) October 9, 2023
ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ‘ਚ ਆਪਣੀ ਦਿਲਚਸਪੀ ਦਿਖਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਚ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਵੇਗੀ ਤਾਂ ਉਹ ਫਿਰ ਖਿਡਾਰੀ ਦਾ ਭਵਿੱਖ ਕਿਵੇਂ ਬਣਾਵੇਗਾ। ਇਸ ਲਈ ਕੋਚ ਅਤੇ ਖਿਡਾਰੀ ਦੀ ਇਹ ਚਿੰਤਾ ਮਿਟਣੀ ਚਾਹੀਦੀ ਹੈ। ਇਸ ਲਈ ਅਸੀਂ ਪਹਿਲਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਈਆਂ ਹਨ ਅਤੇ ਹੁਣ ਕੋਚਾਂ ਦੀਆਂ ਵੀ ਤਨਖ਼ਾਹਾਂ ਵਧਾਈਆਂ ਜਾਣਗੀਆਂ।