ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਧੂਰੀ ਵਿਖੇ ਸੰਬੋਧਨ ਕੀਤਾ। ਧੂਰੀ ਦੇ ਟੌਲ ਪਲਾਜ਼ਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਿਆਂ ਸਰਕਾਰਾਂ ਵੱਲੋਂ ਵੀ ਟੌਲ ਪਲਾਜ਼ਾ ਦਾ ਵਿਰੋਧ ਕਰ ਲੋਕਾਂ ਤੋਂ ਵੋਟਾਂ ਮੰਗੀਆਂ ਗਈਆ ਸੀ ਪਰ ਜਿੱਤਣ ਤੋਂ ਬਾਅਦ ਇਹ ਚਾਲੂ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਮੁੱਦਾ ਮੈਂ ਲੋਕ ਸਭਾ ‘ਚ ਵੀ ਚੁੱਕਿਆ ਸੀ ਕਿ ਜੇਕਰ ਅਸੀਂ ਕਾਰ ਖਰੀਦਣ ਸਮੇਂ ਰੋਡ ਟੈਕਸ ਦਿੰਦੇ ਹਾਂ ਤਾਂ ਫਿਰ ਟੌਲ ਟੈਕਸ ਕਿਉਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੱਡੀ ਦੀ ਕੀਮਤ ‘ਤੇ 8 ਫੀਸਦੀ ਟੌਲ ਟੈਕਸ ਦੇਣਾ ਪੈਂਦਾ ਹੈ ਫਿਰ ਵੀ ਸੜਕਾਂ ‘ਤੇ ਵੀ ਟੌਲ ਟੈਕਸ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੰਹਿਗਾਈ ‘ਤੇ ਵੀ ਅਸਰ ਪੈਂਦਾ ਹੈ। ਸੂਤਰਾਂ ਮੁਤਾਬਕ ਪੰਜਾਬ ‘ਚ ਆਉਣ ਵਾਲੇ ਸਮੇਂ ‘ਚ ਹੋਰ ਵੀ ਟੋਲ ਪਲਾਜ਼ੇ ਬੰਦ ਕੀਤੇ ਜਾ ਸਕਦੇ ਹਨ।