ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਕਿਸੇ ਸਮੇਂ ਭੰਗੜੇ ਦੇ ਕਪਤਾਨ ਰਹਿ ਚੁੱਕੇ ਹਨ।ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਅੱਜ ਜਦੋਂ ਸੀਅੇੱਮ ਚੰਨੀ ਬਾਬਾ ਸਾਹਿਬ ਅੰਬੇਦਕਰ ਮਿਊਜ਼ੀਅਮ ਦੇ ਉਦਘਾਟਨ ‘ਚ ਪਹੁੰਚੇ ਸਨ ਤਾਂ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਪੂਰੇ ਜੋਸ਼ ‘ਚ ਭੰਗੜੇ ਪਾਇਆ ਜਿਸ ਦੌਰਾਨ ਪੂਰਾ ਮੰਚ ਤਾੜੀਆਂ ਨਾਲ ਗੂੰਜ ਉੱਠਿਆ।ਸੀਐੱਮ ਚੰਨੀ ਇਸ ਤੋਂ ਪਹਿਲਾਂ 2019 ‘ਚ ਸੁਲਤਾਨਪੁਰ ਵਿਖੇ ਇੱਕ ਖਾਸ ਪ੍ਰੋਗਰਾਮ ‘ਚ ਭੰਗੜਾ ਪਾਉਂਦੇ ਨਜ਼ਰ ਆਏ ਸਨ ਉਸ ਸਮੇਂ ਚੰਨੀ ਕੈਬਨਿਟ ਮੰਤਰੀ ਸਨ।