ਪੰਜਾਬ ਦੇ ਸੀਐੱਮ ਭਗਵੰਤ ਮਾਨ ਪਹੁੰਚੇ ਪਿੰਡ ਮੂਸਾ।ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿੱਧੂ ਮੂਸੇਵਾਲਾ ਦਾ ਦੁਖੀ ਪਰਿਵਾਰ ਦੇ ਦੁੱਖ ‘ਚ ਸਹਾਈ ਹੋਏ।ਸੀਐੱਮ ਮਾਨ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕੀਤਾ।ਸੀਐੱਮ ਮਾਨ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਮਾਪਿਆਂ ਦਾ ਦੁੱਖ ਝੱਲਿਆ ਨਹੀਂ ਜਾਂਦਾ, ਮਾਪਿਆਂ ਧਾਹਾਂ ਮਾਰ ਮਾਰ ਰੋ ਰਹੇ ਹਨ।ਦੱਸ ਦੇਈਏ ਕਿ ਉਨ੍ਹਾਂ ਨੇ 8 ਵਜੇ ਪਹੁੰਚਣਾ ਸੀ,ਪਰ ਮੂਸਾ ਪਿੰਡ ਦੇ ਹਾਲਾਤ ਦੇਖਦੇ ਹੋਏ ਇਸ ‘ਚ ਬਦਲਾਅ ਕੀਤਾ ਗਿਆ।ਇਸ ਤੋਂ ਪਹਿਲਾਂ ਮੂਸਾ ਪਿੰਡ ਪਹੁੰਚੇ ਆਪ ਵਿਧਾਇਕ ਗੁਰਪ੍ਰੀਤ ਸਿੰਘ ਬੰਨਾਵਾਲੀ ਨੂੰ ਲੋਕਾਂ ਦਾ ਵਿਰੋਧ ਝੱਲਣਾ ਪਿਆ।
ਦੱਸ ਦੇਈਏ ਕਿ ਭਗਵੰਤ ਮਾਨ ਮੂਸਾ ਪਿੰਡ ‘ਚ ਸਿੱਧੂ ਮੂਸੇਵਾਲਾ ਦੀ ਯਾਦ ‘ਚ ਇੱਕ ਮਿਊਜ਼ਿਕ ਅਕੈਡਮੀ ਬਣਾਉਣ ਦਾ ਐਲਾਨ ਕਰ ਸਕਦੇ ਹਨ ਹੋਰ ਵੀ ਕਈ ਉਨ੍ਹਾਂ ਦੇ ਪਰਿਵਾਰ ਵਲੋਂ ਰੱਖੀਆਂ ਮੰਗਾਂ ‘ਤੇ ਐਕਸ਼ਨ ਲੈ ਸਕਦੇ ਹਨ।ਦੱਸ ਦੇਈਏ ਕਿ ਪੁਲਿਸ ਦੀ ਸੁਰੱਖਿਆ ਤੋਂ ਪ੍ਰੇਸ਼ਾਨ ਪਿੰਡ ਵਾਲਿਆਂ ਨੇ ਉਨ੍ਹਾਂ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।ਆਪ ਵਿਧਾਇਕ ਨੇ ਲੋਕਾਂ ਨਾਲ ਹੱਥ ਜੋੜ ਕੇ ਮਾਫੀ ਮੰਗੀ।
ਸੀਐੱਮ ਦੇ ਦੌਰੇ ਨੂੰ ਦੇਖਦੇ ਹੋਏ ਇੱਥੇ ਸਖਤ ਸੁਰੱਖਿਆ ਵਿਵਸਾਂਤ ਕੀਤੀ ਗਈ ਹੈ।ਮੂਸੇਵਾਲਾ ਦੀ ਐਤਵਾਰ ਸ਼ਾਮ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਮਾਨ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ।ਹਾਲਾਂਕਿ ਜਿਸ ਸਮੇਂ ਕਤਲ ਗਿਆ, ਮੂਸੇਵਾਲਾ ਦੇ ਨਾਲ ਉਨ੍ਹਾਂ ਦੇ ਦੋਵੇਂ ਗੰਨਮੈਨ ਨਹੀਂ ਸਨ।
ਮੂਸੇਵਾਲੇ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ CM ਭਗਵੰਤ ਮਾਨ, ਧਾਹਾਂ ਮਾਰ ਰੋਏ ਮਾਪੇ, CM ਮਾਨ ਨੇ ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ
CM Bhagwant Mann arrives to share grief with Musewale’s parents, weeping parents, CM Mann assures justice