(ਵਿਕਰਮ ਸਿੰਘ)
ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ‘ਚ ਪਏ ਕਲੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ‘ਚ ਹੈ।ਤਿੰਨ ਮੈਂਬਰੀ ਕਮੇਟੀ ਨੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਤੇ ਅਹੁਦੇਦਾਰਾਂ ਨੂੰ ਦਿੱਲੀ ਬੁਲਾਉਣਾ ਸ਼ੁਰੂ ਕੀਤਾ ਹੈ। ਆਪਣੀ ਵਾਰੀ ਮੁਤਾਬਿਕ ਕਾਂਗਰਸੀ ਵਿਧਾਇਕ ਦਿੱਲੀ ਪੇਸ਼ ਹੋ ਰਹੇ ਹਨ।
ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਈਕਮਾਨ ਨੇ ਦਿੱਲੀ ਬੁਲਾਇਆ ਹੈ। ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਕੱਲ੍ਹ 02:30 ਵਜੇ ਹੈਲੀਕਾਪਟਰ ਰਾਹੀਂ ਦਿੱਲੀ ਰਵਾਨਾ ਹੋਣਗੇ ਤੇ ਉਸ ਤੋਂ ਬਾਅਦ ਕਮੇਟੀ ਸਾਹਮਣੇ ਆਪਣਾ ਪੱਖ ਰੱਖਣਗੇ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੀ ਕਮੇਟੀ ਅੱਗੇ ਆਪਣਾ ਪੱਖ ਰੱਖ ਕੇ ਆਏ ਹਨ । ਕਰੀਬ 2 ਘੰਟੇ ਸਿੱਧੂ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਮਿਲਿਆ, ਪਰਗਟ ਸਿੰਘ ਨੇ ਕਰੀਬ ਅੱਧੇ ਘੰਟੇ ‘ਚ ਆਪਣੀ ਗੱਲ ਰੱਖੀ ਤੇ ਬਾਕੀ ਵਿਧਾਇਕਾਂ ਨੂੰ 15-15 ਮਿੰਟਾਂ ਦਾ ਸਮਾਂ ਮਿਲਿਆ।
ਬੇਅਦ
ਬੀ ਮਾਮਲੇ ‘ਤੇ ਕਾਰਵਾਈ ਨਾ ਹੋਣ ਕਰਕੇ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹਿਆ ਸੀ ਤੇ ਉਸ ਤੋਂ ਬਾਅਦ ਫ਼ਿਰ ਬਾਕੀ ਵਿਧਾਇਕਾਂ ਨੇ ਵੀ ਸੁਰ ਉੱਚੇ ਕਰ ਲਏ।
ਜੋ ਅੱਗ ਸੁਲਗ ਰਹੀ ਸੀ ਹੁਣ ਉਹ ਭਾਂਬੜ ਬਣ ਚੁੱਕੀ ਹੈ ਤੇ 2022 ਦੀਆਂ ਚੋਣਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਚਾਹੁੰਦੀ ਹੈ ਕਿ ਮਸਲਾ ਜਲਦੀ ਸੁਲਝਾ ਦਿੱਤਾ ਜਾਏ। ਇਸੇ ਲਈ ਵਾਰੀ ਮੁਤਾਬਿਕ ਸਭ ਦੀ ਗੱਲ ਸੁਣੀ ਜਾ ਰਹੀ ਹੈ। ਹਾਲਾਂਕਿ ਸਿੱਧੂ, ਪਰਗਟ, ਰੰਧਾਵਾ, ਸਮੇਤ ਬਾਗੀਆਂ ਨੇ ਕੈਪਟਨ ਦੀ ਖਿਲਾਫ਼ਤ ਕੀਤੀ ਹੈ ਤੇ ਕਿਹਾ ਕਿ
ਬੇਅਦਬੀ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਸਰਕਾਰ ਨੂੰ ਨੁਕਸਾਨ ਹੋਏਗਾ। ਪਰ ਇਹ ਵੀ ਕਿਹਾ ਕਿ ਜੇਕਰ 2022 ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖਮੰਤਰੀ ਚਿਹਰੇ ਵੱਜੋਂ ਕਾਂਗਰਸ ਨੇ ਪੇਸ਼ ਕੀਤਾ ਤਾਂ ਹੋਰ ਵੀ ਵੱਡਾ ਨੁਕਸਾਨ ਹੋਏਗਾ। ਕਮੇਟੀ ਸਭ ਦੀਆਂ ਗੱਲਾਂ ਸੁਣ ਰਹੀ ਹੈ ਤੇ ਫ਼ਿਰ ਰਿਪੋਰਟ ਗਾਂਧੀ ਪਰਿਵਾਰ ਕੋਲ ਜਾਏਗੀ ਉਸ ਤੋਂ ਬਾਅਦ ਫ਼ੈਸਲਾ ਉਨ੍ਹਾਂ ਦੇ ਹੱਥ ਹੋਏਗਾ।