Bhagwant Mann Launchs ‘CM Di Yogshala’ in Jalandhar: ਜਲੰਧਰ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਕੀਤਾ। ਯੋਗਸ਼ਾਲਾ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਰਾਘਵ ਚੱਢਾ ਤੇ ਹੋਰਾਂ ਨੇ ਸ਼ਿਰਕਤ ਕੀਤੀ। ਸੀਐਮ ਮਾਨ ਨੇ ਮੰਗਲਵਾਰ ਨੂੰ ਸਵੇਰੇ 6.30 ਵਜੇ ਜਲੰਧਰ ਵਿੱਚ ਯੋਗਸ਼ਾਲਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਯੋਗ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿੱਚ ਇਸਦੀ ਲੋੜ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਕਰੀਬ 12000 ਲੋਕਾਂ ਨੇ ਯੋਗਾ ਕਰਨ ਲਈ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਕਰੀਬ 40 ਮਿੰਟ ਤੱਕ ਚੱਲੀ ਯੋਗਸ਼ਾਲਾ ਵਿੱਚ ਮੁੱਖ ਮੰਤਰੀ ਅੱਧ ਵਿਚਾਲੇ ਹੀ ਉੱਠ ਕੇ ਚਲੇ ਗਏ। ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ‘ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਰੋਜ਼ਾਨਾ ਦੇ ਕੰਮ ਵਿਚ ਵੀ ਯੋਗਾ ਕਰ ਸਕਦੇ ਹਾਂ।
ਉਦਾਸੀ ਤੋਂ ਛੁਟਕਾਰਾ ਪਾਉਣ ਦਾ ਇੱਕ ਪ੍ਰਾਚੀਨ ਸਾਧਨ ਹੈ ਯੋਗਾ
ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕ ਡਿਪ੍ਰੈਸ਼ਨ ਵਿੱਚ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇੱਥੇ ਆਉਣਾ ਦਰਸਾਉਂਦਾ ਹੈ ਕਿ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜੀਵਨ ਦੇ ਨਾਲ ਯੋਗਾ ਦਾ ਆਨੰਦ ਮਾਣੋ ਅਤੇ ਹਰ ਪਲ ਖੁੱਲ੍ਹ ਕੇ ਜੀਓ। ਯੋਗਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜਿਹੜੇ ਲੋਕ ਸਾਨੂੰ ਕਹਿ ਰਹੇ ਹਨ ਕਿ ਯੋਗਾ ਕਰਨ ਨਾਲ ਅਸੀਂ ਸ਼ਾਂਤ ਹੋਏ ਹਾਂ, ਉਹ ਬਿਲਕੁਲ ਸਹੀ ਕਹਿ ਰਹੇ ਹਨ, ਉਨ੍ਹਾਂ ਨੂੰ ਵੀ ਯੋਗਾ ਕਰਨਾ ਚਾਹੀਦਾ ਹੈ।
ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ… ਆਓ ਸਾਰੇ ਰਲ਼ ਕੇ ਪੰਜਾਬ ਨੂੰ ਤੰਦਰੁਸਤ ਤੇ ਸਿਹਤਮੰਦ ਪੰਜਾਬ ਬਣਾਈਏ… ਸਾਡੀ ਸਰਕਾਰ ਦਾ ਉਪਰਾਲਾ, CM ਦੀ ਯੋਗਸ਼ਾਲਾ… ਜਲੰਧਰ ਤੋਂ Live https://t.co/AEVBHI3L4D
— Bhagwant Mann (@BhagwantMann) June 20, 2023
25 ਲੋਕ ਇਕੱਠੇ ਕਰੋ, ਸਰਕਾਰ ਤੁਹਾਡੇ ਘਰ ਭੇਜੇਗੀ ਯੋਗਾ ਇੰਸਟ੍ਰਕਟਰ
ਸੀਐਮ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਤੰਦਰੁਸਤ ਹੋਵੇਗਾ ਤਾਂ ਸੂਬਾ ਹੋਰ ਵੀ ਤਰੱਕੀ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਪਰ ਇਸ ਨੂੰ ਰੋਕ ਦਿੱਤਾ ਗਿਆ। ਉੱਥੋਂ ਦੇ ਐੱਲਜੀ ਨੇ ਇਹ ਕਲਾਸਾਂ ਬੰਦ ਕਰ ਦਿੱਤੀਆਂ ਪਰ ਪੰਜਾਬ ਵਿੱਚ ਸ਼ੁਰੂ ਕੀਤੀ ਯੋਗਸ਼ਾਲਾ ਜਾਰੀ ਰਹੇਗੀ। ਅਸੀਂ ਪੰਜਾਬ ਵਿੱਚ ਮੁਫਤ ਯੋਗਾ ਇੰਸਟ੍ਰਕਟਰ ਦੇਵਾਂਗੇ। ਤੁਸੀਂ 25 ਲੋਕ ਇਕੱਠੇ ਕਰੋ। ਪੰਜਾਬ ਦੀ ਮੌਜੂਦਾ ਸਰਕਾਰ ਤੁਹਾਡੇ ਘਰ ਯੋਗਾ ਇੰਸਟ੍ਰਕਟਰ ਭੇਜੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h