ਜਲੰਧਰ ਵਿਚ ਸਰਕਾਰੀ ਵਾਲਵੋ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਸ਼ੂਰੂਆਤ ਕਰਨ ਲਈ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਪਹੁੰਚ ਰਹੇ ਹਨ।ਬੱਸ ਅੱਡੇ ਤੋਂ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਵੇਗੀ।ਮਰਹੂਮ ਲੋਕ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲਾਂ ’ਚ ਘਿਰੀ ਪੰਜਾਬ ਪੁਲਸ ਕਿਸੇ ਵੀ ਤਰਾਂ ਦਾ ਖ਼ਤਰਾ ਨਹੀਂ ਉਠਾਣਾ ਚਾਹੁੰਦੀ,ਇਥੇ ਇਹ ਵੀ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਹੋਣ ਵਾਲੇ ਇਸ ਸੂਬਾ ਪੱਧਰੀ ਪ੍ਰੋਗਰਾਮ ਦੀ ਕਮਾਨ ਦਿੱਲੀ ਸੀ. ਐੱਮ. ਆਫਿਸ ਤੋਂ ਆਈ ਟੀਮ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਦੂਜੇ ਪਾਸੇ ਯਾਤਰੀਆਂ ਨੂੰ ਸਮਾਰੋਹ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਲਈ ਏਅਰਪੋਰਟ ਜਾਣ ਵਾਲੀ ਪਹਿਲੀ ਵੋਲਵੋ ਨੂੰ ਬੱਸ ਅੱਡੇ ਵਿਚ ਸਥਿਤ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਸਾਹਮਣਿਓਂ ਰਵਾਨਾ ਕੀਤਾ ਜਾਵੇਗਾ, ਇਸ ਤੋਂ ਬਾਅਦ ਵਾਲੀਆਂ ਬੱਸਾਂ ਆਪਣੇ ਨਿਰਧਾਰਿਤ ਕਾਊਂਟਰਾਂ ਤੋਂ ਰਵਾਨਾ ਹੋਣਗੀਆਂ।
ਕੇਜਰੀਵਾਲ ਜਲੰਧਰ ‘ਚ, ਲੋਕਾਂ ਨੂੰ ਕਿਉਂ ਆਪਣੇ ਹਥਿਆਰ ਜਮਾਂ ਕਰਵਾਉਣੇ ਪੈ ਰਹੇ
ਬਸ ਸਟੈਂਡ ’ਚ ਹੋਣ ਵਾਲੇ ਇਸ ਸਮਾਗਮ ਨੂੰ ਲੈ ਕੇ ਉਸ ਦੇ ਨੇੜੇ ਦੇ ਇਲਾਕੇ ਵਿਚ ਰਹਿਣ ਵਾਲੇ ਕਾਰੋਬਾਰੀਆਂ ਤੇ ਹੋਰ ਲੋਕਾਂ ਦੇ ਲਾਇਸੈਂਸੀ ਹਥਿਆਰ ਪੁਲਸ ਨੇ ਜਮਾਂ ਕਰਨੇ ਸ਼ੁਰੂ ਕਰ ਦਿੱਤੇ ਹਨ।ਇਥੇ ਇਹ ਵੀ ਜਿਕਰਯੋਗ ਹੈ ਕਿ ਹਥਿਆਰ ਜਮਾਂ ਕਰਵਾਉਣ ਪਿੱਛੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਧਰ 4 ਦਿਨ ਤੋਂ ਥਾਣਾ 6 ਨੰਬਰ ਪੁਲਸ ਲਗਭਗ 70 ਫੀਸਦੀ ਹਥਿਆਰ ਜਮਾਂ ਕਰਵਾ ਚੁੱਕੀ ਹੈ। ਡੀ. ਸੀ. ਪੀ. ਅੰਕੁਰ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਸੁਰੱਖਇਆ ਵਧਾਈ ਗਈ ਹੈ।
ਦਿੱਲੀ ਏਅਰਪੋਰਟ ਲਈ ਕਈ ਸਾਲਾਂ ਤੋਂ ਬੰਦ ਪਈ ਸਰਕਾਰੀ ਵੋਲਵੋ ਬੱਸਾਂ ਦੀ ਆਵਾਜਾਈ 15 ਜੂਨ ਨੂੰ ਸ਼ੁਰੂ ਹੋ ਜਾਵੇਗੀ। ਬੱਸ ਅੱਡੇ ਤੋਂ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਵੇਗੀ। ਇਥੇ ਇਹ ਵੀ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਹੋਣ ਵਾਲੇ ਇਸ ਸੂਬਾ ਪੱਧਰੀ ਪ੍ਰੋਗਰਾਮ ਦੀ ਕਮਾਨ ਦਿੱਲੀ ਸੀ. ਐੱਮ. ਆਫਿਸ ਤੋਂ ਆਈ ਟੀਮ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀ. ਐੱਮ. ਦਫਤਰ ਦੇ ਸੀਨੀਅਰ ਅਧਿਕਾਰੀ ਰਾਮ ਕੁਮਾਰ ਝਾਅ ਦੀ ਅਗਵਾਈ ਵਿਚ ਆਈ ਟੀਮ ਨੇ ਪ੍ਰੋਗਰਾਮ ਦਾ ਸਥਾਨ ਨਿਰਧਾਰਿਤ ਕੀਤਾ। 15 ਜੂਨ ਨੂੰ ਦੁਪਹਿਰ 1.15 ਵਜੇ ਦੇ ਲਗਭਗ ਬੱਸ ਨੂੰ ਰਵਾਨਾ ਕੀਤਾ ਜਾਵੇਗਾ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ, ਜਿਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਵੇਗਾ।