Chandigarh: ਸੀਐੱਮ ਭਗਵੰਤ ਮਾਨ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੋਗਰਾਮ ‘ਚ ਪਹੁੰਚੇ ਜਿੱਥੇ ਉਹ 164 ਮੁਲਾਜ਼ਮਾਂ ਨਿਯੁਕਤੀ ਪੱਤਰ ਵੰਡਣਗੇ ।ਉਨਾਂ੍ਹ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਨਾਂ੍ਹ ਪ੍ਰੋਗਰਾਮਾਂ ‘ਚ ਜਾਂਦਾ ਹਾਂ ਜਿੱਥੇ ਕੋਈ ਨਾ ਕੋਈ ਪਾਜ਼ੇਟਿਵ ਐਕਟੀਵਿਟੀ ਹੋ ਰਹੀ ਹੈ।ਬੀਤੇ ਕੱਲ੍ਹ ਮੈਂ ਟੀਚਰਸ ਡੇਅ ਮੌਕੇ 8736 ਅਧਿਆਪਕਾਂ ਨੂੰ ਪੱਕੇ ਕੀਤੇ ਹਨ ਅਜਿਹੇ ਹੋਰ ਵੀ ਜਿਨ੍ਹਾਂ ਦਾ ਪ੍ਰੋਸੈਸ ਚਲ ਰਿਹਾ ਹੈ।ਹੋਰ ਮਹਿਕਮਿਆਂ ‘ਚ ਪ੍ਰੋਸੈਸ ਚੱਲ ਰਿਹਾ ਹੈ।ਅੱਜ ਵਾਟਰ ਸਪਲਾਈ, ਸੈਨੀਟੇਸ਼ਨ, ਮੈਡੀਕਲ ਸਾਇੰਸ ਤੇ ਹੈਲਥ ‘ਚ 164 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : Mercedes ‘ਚ ਸਰਕਾਰੀ ਕਣਕ ਲੈਣ ਪਹੁੰਚਿਆ ਗਰੀਬ ਬੰਦਾ , Video ਹੋ ਰਹੀਆਂ Viral
ਸੀਐੱਮ ਮਾਨ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਜਾਓਗੇ, ਨਾਲ ਹੀ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਆਪਣੇ ਪਿੰਡ ਦੇ ਤਾਂ ਹੋ ਹੀ, ਜ਼ਿਲ੍ਹੇ ਦੇ ਹੋ ਪੰਜਾਬ ਦੇ ਵੀ ਹੈਗੇ ਓ।ਅੱਜ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ‘ਚ ਵੀ ਸ਼ਾਮਿਲ ਹੋਣ ਲੱਗੇ ਓ ਤੁਸੀਂ।ਇਸ ਦੌਰਾਨ ਉਨ੍ਹਾਂ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਹੁਣ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਹੈ ਮੁਬਾਰਕ ਦਿੰਦਾ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਤੋਂ ਇਮਾਨਦਾਰੀ ਨਾਲ ਕੰਮ ਕਰੋਗੇ ਅਵੇਸਲੇ ਜਾਂ ਆਲਸੀ ਨਹੀਂ ਹੋਵੋਗੇ ਤੁਹਾਨੂੰ ਆਪਣੇ ਇਸ ਐਟੀਟਿਊਡ ਨੂੰ ਬਦਲਣਾ ਪਵੇਗਾ ਤੁਸੀਂ ਦੇਸ਼ ਦੇ ਨੌਜਵਾਨ ਹੋ।
ਉਨਾਂ੍ਹ ਕਿਹਾ ਕਿ ਯੂਥ ਕੋਲ ਕੰਮ ਕਰਨ ਦੀ ਐਨਰਜ਼ੀ ਹੈ ਕਮਾਲ ਦੇ ਤਰੀਕੇ ਹਨ।ਇਸੇ ਤਰ੍ਹਾਂ ਹੀ ਜਿਹੜੀਆਂ ਕੌਮਾਂ, ਨੇਸ਼ਨ ਬਣਦੇ ਹਨ ਜਦੋਂ ਨਾਗਰਿਕ ਹਿੱਸਾ ਪਾਉਂਦੇ ਹਨ।ਅੱਜ ਸਾਡੇ ਪੰਜਾਬ ‘ਚ ਇੰਡਸਟਰੀ ਆ ਰਹੀ ਹੈ।ਜਿਵੇਂ ਟਾਟਾ ਸਟੀਲ, ਸਨਾਥਨ ਟੈਕਸਟਾਈਲ ਹੋਰ ਬਹੁਤ ਸਾਰੀਆਂ ਇੰਡਸਟਰੀ ਜਰਮਨੀ ਦੀਆਂ , ਮਰਸਡੀਜ਼ ਦੇ ਪੁਰਜੇ ਬਣਾਉਣਗੇ ਇਸ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਮਾਹੌਲ ਮਿਲ ਰਿਹਾ ਹੈ।ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਪੰਜਾਬ ‘ਚ ਕੰਮ ਕਰ ਸਕਦੇ ਹਾਂ।
ਦੱਸ ਦੇਈਏ ਕਿ
ਇਹ ਵੀ ਪੜ੍ਹੋ : ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਦੀ ਅੱਜ ਚੰਡੀਗੜ੍ਹ ‘ਚ ਪੇਸ਼ੀ
ਪੰਜਾਬ ‘ਚ ਅਧਿਆਪਕ ਦਿਵਸ ‘ਤੇ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਪੰਜਾਬ ਵਿੱਚ ਜਲਦੀ ਹੀ 8,736 ਰੈਗੂਲਰ ਅਧਿਆਪਕ ਹੋਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਿੱਚ 5,442 ਸਿੱਖਿਆ ਪ੍ਰੋਵਾਈਡਰ, 1,130 ਸੰਮਲਿਤ ਸਿੱਖਿਆ ਵਲੰਟੀਅਰਾਂ ਦੀ ਸਿੱਧੀ ਪੁਸ਼ਟੀ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਪਾਰਦਰਸ਼ੀ ਨੀਤੀ ਤਹਿਤ ਆਏ 1639 ਅਧਿਆਪਕਾਂ ਅਤੇ ਬੋਰਡ ਅਧੀਨ ਆਉਂਦੇ 525 ਅਧਿਆਪਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਇਸ ਦਾ ਫੈਸਲਾ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਜਲਦੀ ਹੀ ਬੋਰਡ ਅਤੇ ਨਿਗਮ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਆ ਜਾਵੇਗੀ।
ਇਹ ਵੀ ਪੜ੍ਹੋ : ਦੋ ਸਾਲ ਹੋਰ ਆਸਟ੍ਰੇਲੀਆ ਵਿੱਚ ਰਹਿ ਸਕਣਗੇ ਵਿਦਿਆਰਥੀ,ਵਧਾਈ ਮਿਆਦ, ਪੜ੍ਹੋ ਪੂਰੀ ਖ਼ਬਰ