Bhagwant Mann inaugurated New Bus Stand of Patiala: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕੀਤਾ। ਬੱਸ ਸਟੈਂਡ ਨੂੰ ਸ਼ਾਹੀ ਬਣਾ ਦਿੱਤਾ ਗਿਆ ਹੈ। ਇਸ ਵਿੱਚ 4 ਲਿਫਟਾਂ, ਰੈਂਪ-ਸਟੇਅਰਜ਼ ਅਤੇ 45 ਕਾਊਂਟਰ ਹਨ। ਸੀਐਮ ਮਾਨ ਨੇ ਦੱਸਿਆ ਕਿ 60 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ ਤੋਂ 1500 ਬੱਸਾਂ ਚੱਲਣਗੀਆਂ।
ਨਵੇਂ ਬੱਸ ਸਟੈਂਡ ‘ਚ ਮਿਲਣਗੀਆਂ ਇਹ ਖਾਸ ਸੁਵਿਧਾਵਾਂ
ਸੀਐਮ ਮਾਨ ਨੇ ਕਿਹਾ ਕਿ ਨਵੇਂ ਬੱਸ ਸਟੈਂਡ ਵਿੱਚ ਅੰਗਹੀਣਾਂ ਲਈ ਰੈਂਪ ਤੇ ਪੌੜੀਆਂ ਦੋਵੇਂ ਹਨ। ਬੱਸ ਸਟੈਂਡ ‘ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ ਤੇ ਪੀਣ ਵਾਲੇ ਪਾਣੀ ਸਮੇਤ ਹੋਰ ਕਈ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। 8.25 ਏਕੜ ਜ਼ਮੀਨ ’ਤੇ ਬਣੇ ਨਵੇਂ ਬੱਸ ਸਟੈਂਡ ’ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਰ ਆਉਣ ਵਾਲੇ ਸਮੇਂ ਵਿੱਚ ਬੱਸ ਸਟੈਂਡ ਦੇ ਸੰਚਾਲਨ ਵਿੱਚ ਜੋ ਕਮੀਆਂ ਸਾਹਮਣੇ ਆਉਣਗੀਆਂ, ਉਨ੍ਹਾਂ ਨੂੰ ਵੀ ਦੂਰ ਕੀਤਾ ਜਾਵੇਗਾ। ਮਾਨ ਨੇ ਦੱਸਿਆ ਕਿ ਪੁਰਾਣਾ ਬੱਸ ਅੱਡਾ ਵੀ ਚਾਲੂ ਰਹੇਗਾ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਦੱਸਿਆ ਕਿ ਬੱਸ ਸਟੈਂਡ ‘ਤੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਲਈ ਵਿਸ਼ੇਸ਼ ਆਰਾਮ ਸਥਾਨ ਬਣਾਇਆ ਗਿਆ ਹੈ। ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਬੱਸ ਸਟੈਂਡ ਬਣਾਉਣ ਦੀ ਵੀ ਗੱਲ ਕੀਤੀ ਗਈ।
‘ਆਪ’ ਦੇ ਕੰਮ ਨੂੰ ਮਿਲੀਆਂ ਵੋਟਾਂ
ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਬਿਜਲੀ ਦੇ ਬਿੱਲ, ਸਕੂਲ, ਮੁਹੱਲਾ ਕਲੀਨਿਕ, ਸੜਕ, ਪੂਲ, ਵਧਦੇ ਕਾਰੋਬਾਰ ਅਤੇ ਕਿਸਾਨਾਂ ਦੀ ਗੱਲ ਕਰਨ ਵਾਲਿਆਂ ਨੂੰ ਵੋਟਾਂ ਮਿਲੀਆਂ ਹਨ। ਜਿਨ੍ਹਾਂ ਪਾਰਟੀਆਂ ਨੂੰ ਵੋਟਾਂ ਨਹੀਂ ਮਿਲੀਆਂ ਉਨ੍ਹਾਂ ਨੇ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਹਨ। ਜਦਕਿ ‘ਆਪ’ ਨੂੰ ਪੰਜਾਬ ਅਤੇ ਵਿਕਾਸ ਲਈ ਵੋਟ ਪਾਉਣ ਲਈ ਕਿਹਾ।
ਮਾਨ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਮਿਲੇ ਮੰਗ ਪੱਤਰ ਨਾਲ ਸਬੰਧਤ ਕੰਮ ਜਲਦੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੀ ਗਈ ਤਬਦੀਲੀ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਹੈ। ਇਸ ਦੇ ਨਾਲ ਹੀ ਪਾਰਟੀ ਦੀਆਂ ਕਈ ਹੋਰ ਸਕੀਮਾਂ ਅਤੇ ਉਨ੍ਹਾਂ ਦੇ ਲਾਭ ਵੀ ਗਿਣੇ ਗਏ।
ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ-ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਹੰਕਾਰੀ ਕਿਹਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਆਗੂਆਂ ਦਾ ਹੰਕਾਰ ਏਨਾ ਜ਼ਿਆਦਾ ਸੀ ਕਿ ਉਹ ਮੰਚ ‘ਤੇ ਬੈਠ ਕੇ ਆਪਣੀ ਜੁੱਤੀ ਵੀ ਲੋਕਾਂ ਵਲ ਕਰਦੇ ਸੀ। ਪੰਜਾਬ ਵਿੱਚ ਲੰਮੇ ਸਮੇਂ ਬਾਅਦ ਵਿਕਾਸ ਕਾਰਜ ਦੇਖਣ ਨੂੰ ਮਿਲ ਰਹੇ ਹਨ।
ਹੁਣ ਹਰ ਰੋਜ਼ ਇੱਕ ਨਾ ਇੱਕ ਨਵੀਂ ਸਕੀਮ ਦਾ ਉਦਘਾਟਨ ਹੋ ਰਿਹਾ ਹੈ। ਸਰਕਾਰ ਲੋਕਾਂ ਨੂੰ ਸਵਾਲ ਪੁੱਛ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ। ਲੋਕ ਅਸ਼ੀਰਵਾਦ ਵੀ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ 20 ਸਾਲਾਂ ਬਾਅਦ ਉਨ੍ਹਾਂ ਨੂੰ ਜੀਰੀ ਕੀ ਪਨੀਰੀ ਨਹਿਰ ਪਾਣੀ ਨਾਲ ਵਗਦੀ ਨਜ਼ਰ ਆ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h