ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ, 741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਜਲਦੀ ਫੀਲਡ ਵਿਚ ਲਿਆ ਰਹੇ ਹਾਂ, ਅਤੇ 710 ਪਟਵਾਰੀਆਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸੀਐਮ ਨੇ ਕਿਹਾ ਕਿ, ਕੋਈ ਵੀ ਸਰਕਲ ਹੁਣ ਖਾਲੀ ਨਹੀਂ ਰਹੇਗਾ।
ਪਟਵਾਰੀਆਂ ਦੀ ਹੜਤਾਲ ਤੇ ਸਖਤ ਮਾਨ ਸਰਕਾਰ
ਹੁਣ ਨਹੀਂ ਚੱਲੇਗੀ ਹੜਤਾਲੀ ਪਟਵਾਰੀਆਂ ਦੀ ਮਨਮਰਜੀ
ਪਟਵਾਰੀਆਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਪਟਵਾਰੀਆਂ ਦੀ 586 ਨਵੀਆਂ ਭਰਤੀਆਂ ਨੂੰ ਦਿੱਤੀ ਮਨਜੂਰੀ
ਨਾਲ ਹੀ ਨਵ-ਨਿਯੁਕਤ 710 ਪਟਵਾਰੀਆਂ ਨੂੰ ਜਲਦ ਨਿਯੁਕਤੀ ਪੱਤਰ ਦੇਣ ਦਾ ਐਲਾਨ
ਟ੍ਰੇਨਿੰਗ ਅਧੀਨ ਪਟਵਾਰੀਆਂ ਲਈ ਵੀ ਸਰਕਾਰ ਨੇ ਲਿਆ ਫੈਸਲਾ
741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਫੀਲਡ ਚ ਲਿਆ ਰਹੀ ਹੈ ਸਰਕਾਰ – CM
ਠੇਕੇ ‘ਤੇ ਕੰਮ ਕਰ ਰਹੇ ਰਿਟਾਇਰਡ ਪਟਵਾਰੀਆਂ ਨੂੰ ਦਿੱਤਾ ਵਾਧੂ ਸਰਕਲਾਂ ਦਾ ਚਾਰਜ
ਪਟਵਾਰੀਆਂ ਦੀ ਹਾਜ਼ਰੀ ਬਾਇਓ ਮੈਟ੍ਰਿਕ ਰਹੀ ਲੱਗੇਗੀ
ਲੋਕਾਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਖੱਜਲ ਖੁਆਰ- CM