ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਪੇਸ਼ ਕਰਦਿਆਂ ਹੋਇਆ ਵੱਡਾ ਐਲਾਨ ਕੀਤਾ। ਮਾਨ ਨੇ ਜਿਥੇ ਐਕਸੀਡੈਂਟ ਕੈਜ਼ੂਅਲਿਟੀ ਤੇ 25 ਲੱਖ ਰੁਪਏ ਦਾ ਐਲਾਨ ਕੀਤਾ, ਉਥੇ ਹੀ ਜ਼ਖਮੀ ਜਵਾਨਾਂ ਦੀ ਸਹਾਇਤਾ ਰਾਸ਼ੀ ਚ ਵੀ ਵਾਧਾ ਕੀਤਾ। ਮਾਨ ਨੇ ਕਿਹਾ ਕਿ, 70 ਪ੍ਰਤੀਸ਼ਤ ਵਿਕਲਾਂਗ ਜਵਾਨਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ 20 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਦਾਅਵਾ ਕਰਿਆ ਕਿ, ਪੌਣੇ 9 ਕਰੋੜ ਰੁਪਏ ਸਰਕਾਰ ਸਲਾਨਾ ਖ਼ਰਚ ਕਰੇਗੀ।