ਜੋ ਕੰਮ ਪੰਜਾਬ ਪੁਲਿਸ 6 ਸਾਲਾਂ ‘ਚ ਨਹੀਂ ਕਰ ਸਕੀ ਉਹ CM ਭਗਵੰਤ ਮਾਨ ਨੇ ਸਿਰਫ 2 ਘੰਟਿਆਂ ‘ਚ ਕਰ ਦਿੱਤਾ। ਮਾਮਲਾ ਚੋਰੀ ਹੋਈ ਬਾਈਕ ਮਾਲਕ ਨੂੰ ਵਾਪਸ ਕਰਨ ਦਾ ਹੈ। ਸਾਲ 2017 ਵਿੱਚ ਅਵਤਾਰ ਸਿੰਘ ਵਾਸੀ ਖਮਾਣੋਂ ਦਾ ਸਾਈਕਲ ਬੱਸੀ ਪਠਾਣਾਂ ਤੋਂ ਚੋਰੀ ਹੋ ਗਿਆ ਸੀ। ਸਾਲ 2019 ਵਿੱਚ ਇਸ ਨੂੰ ਹੁਸ਼ਿਆਰਪੁਰ ਪੁਲਿਸ ਨੇ ਬਰਾਮਦ ਕਰ ਲਿਆ ਸੀ ਪਰ ਇਹ ਬਾਈਕ 6 ਸਾਲਾਂ ਵਿੱਚ ਵੀ ਮਾਲਕ ਤੱਕ ਨਹੀਂ ਪਹੁੰਚੀ। ਕਈ ਸਾਲ ਇੱਧਰ-ਉੱਧਰ ਘੁੰਮਣ ਤੋਂ ਬਾਅਦ ਇਹ ਬਜ਼ੁਰਗ ਥੱਕ ਕੇ ਆਪਣੇ ਘਰ ਬੈਠ ਗਿਆ।