ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਕਸ਼ਨ ਲਿਆ ਹੈ। ਮੁੱਖ ਮੰਤਰੀ ਨੇ ਬਠਿੰਡਾ ਤੇ ਮਾਨਸਾ ਦੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸ ਦਈਏ ਕਿ ਪਨਸਪ ‘ਚ ਗੋਦਾਮਾਂ ਦੇ ਕਿਰਾਏ ਦੇ ਬਿਲਾਂ ’ਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਸੀ।
ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਵਿਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿਚ ਗੋਦਾਮ ਦੇ ਕਿਰਾਏ ਵਿਚ ਹੇਰਾਫੇਰੀ ਕਰ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਭਪਾਤਰੀਆਂ ਨੂੰ ਗਏ, ਜਦਕਿ ਦੂਜੀ ਵਾਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਬਿੱਲ ਵੀ ਤਿੰਨ ਵਾਰ ਤਿਆਰ ਕਰ ਕੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ।