Punjab CM vs Captain and Randhawa: ਪੰਜਾਬ ‘ਚ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਛਿੱੜੇ ਨਵੇਂ ਵਿਵਾਦ ‘ਚ ਹੁਣ ਇੱਕ ਹੋਰ ਨਵਾਂ ਮੋੜ ਆਇਆ ਹੈ। ਦੱਸ ਦਈਏ ਕਿ ਪੰਜਾਬ ਸੀਐਮ ਭਗਵੰਤ ਮਾਨ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਣੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਚ ਸ਼ੁਰੂ ਹੋਈ ਜੰਗ ਮੁਕਣ ਦਾ ਨਾਂ ਨਹੀਂ ਲੈ ਰਹੀ। ਪਲ-ਪਲ ਇਸ ਮਸਲੇ ‘ਚ ਨਵੇਂ ਖੁਲਾਸੇ ਹੋ ਰਹੇ ਹਨ।
ਹੁਣ ਸੀਐਮ ਭਗਵੰਤ ਮਾਨ ਨੇ ਇੱਕ ਹਰ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਰੰਧਾਵਾ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀਆਂ ਚਿੱਠੀਆਂ ਨੂੰ ਜਨਤਕ ਕੀਤਾ ਹੈ। ਸੀਐਮ ਮਾਨ ਨੇ ਟਵੀਟ ‘ਚ ਲਿਖਿਆ, “ਜੇਲ੍ਹ ਮੰਤਰੀ ਕਹਿ ਰਹੇ ਨੇ ਮੈਨੂੰ ਕੁਛ ਪਤਾ ਨਹੀਂ ..ਮੁੱਖ ਮੰਤਰੀ ਕਹਿ ਰਹੇ ਨੇ ਮੈਂ ਜ਼ਿੰਦਗੀ ਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ..ਜੇਲ੍ਹਾਂ ਚ ਕੌਣ ਆਇਆ ਕੌਣ ਗਿਆ..ਕਿਸ ਨੂੰ ਪਤਾ ਸੀ?? ਆਹ ਚਿੱਠੀ ਜਨਤਕ ਕਰ ਰਿਹਾ ਹਾਂ..ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਤਜਰਬੇਕਾਰ ਸਰਕਾਰ ਕਿਵੇਂ ਚੱਲਦੀ ਸੀ..ਹੋਰ ਖੁਲਾਸੇ ਜਲਦੀ..”
ਜੇਲ੍ਹ ਮੰਤਰੀ ਕਹਿ ਰਹੇ ਨੇ ਮੈਨੂੰ ਕੁਛ ਪਤਾ ਨਹੀਂ ..ਮੁੱਖ ਮੰਤਰੀ ਕਹਿ ਰਹੇ ਨੇ ਮੈਂ ਜ਼ਿੰਦਗੀ ਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ..ਜੇਲ੍ਹਾਂ ਚ ਕੌਣ ਆਇਆ ਕੌਣ ਗਿਆ..ਕਿਸ ਨੂੰ ਪਤਾ ਸੀ?? ਆਹ ਚਿੱਠੀ ਜਨਤਕ ਕਰ ਰਿਹਾ ਹਾਂ..ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਤਜਰਬੇਕਾਰ ਸਰਕਾਰ ਕਿਵੇਂ ਚੱਲਦੀ ਸੀ..ਹੋਰ ਖੁਲਾਸੇ ਜਲਦੀ.. pic.twitter.com/CqMFnVqCQS
— Bhagwant Mann (@BhagwantMann) July 3, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h