ਪੰਜਾਬ ਦੇ ਲੁਧਿਆਣਾ ‘ਚ ਖੁਦ ਨੂੰ ਮੁੱਖ ਮੰਤਰੀ ਦਾ ਓਐੱਸਡੀ ਦੱਸਣ ਵਾਲੇ ਸ਼ਖਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਗ੍ਰਿਫਤਾਰ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਓਐੱਸਡੀ ਬਣ ਕੇ ਸਰਕਾਰੀ ਦਫ਼ਤਰਾਂ ‘ਚ ਫੋਨ ਕਰਕੇ ਅਧਿਕਾਰੀਆਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਲਈ ਦਬਾਅ ਬਣਾਉਂਦਾ ਸੀ।ਮਾਮਲੇ ਦੀ ਜੜ ਤੱਕ ਪਹੁੰਚ ਕੇ ਪੁਲਿਸ ਨੇ ਅੱਜ ਉਸ ਨੂੰ ਦਬੋਚ ਲਿਆ।
ਦੋਸ਼ੀ ਦੇ ਵਿਰੁੱਧ ਸਬ ਰਜਿਸਟਰਾਰ ਅਤੇ ਨਾਇਬ ਤਹਿਸੀਲਦਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ,ਤਾਂ ਕਿ ਹੋਰ ਮਾਮਲਿਆਂ ਦਾ ਵੀ ਖੁਲਾਸਾ ਹੋ ਸਕੇ।ਖੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓਐੱਸਡੀ ਦੱਸ ਕੇ ਅਫਸਰਾਂ ਨੂੰ ਨਿਯਮਾਂ ਤੋਂ ਉਲਟ ਜਾ ਕੇ ਰਜਿਸਟਰੀ ਕਰਨ ਦਾ ਆਦੇਸ਼ ਦੇਣ ਵਾਲੇ ਨੌਜਵਾਨ ਨੂੰ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਪੁਲਿਸ ਨੇ ਦੋਸ਼ੀ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਉਸਦੇ ਵਿਰੁੱਧ ਸਬ ਰਜਿਸਟਰੀ ਡਾਕਟਰ ਵਿਨੈ ਬਾਂਸਲ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੇ ਬਿਆਨ ‘ਤੇ ਕਾਰਵਾਈ ਕੀਤੀ ਹੈ।ਦੋਸ਼ੀ ਦੀ ਪਛਾਣ ਦੁੱਗਰੀ ਦੇ ਪੰਜਾਬੀ ਬਾਗ ਨਿਵਾਸੀ ਕਰਮਜੀਤ ਸਿੰਘ ਦੇ ਰੂਪ ‘ਚ ਹੋਈ ਹੈ।ਪੁਲਿਸ ਨੂੰ ਡਾਕਟਰ ਵਿਨੈ ਬਾਂਸਲ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅਪ੍ਰੈਲ ‘ਚ ਉਨਾਂ੍ਹ ਦੀ ਡਿਊਟੀ ਪੱਛਮ ਤਹਿਸੀਲ ‘ਚ ਰਜਿਸਟ੍ਰੇਸ਼ਨ ਦੇ ਕੰਮ ਲਈ ਲੱਗੀ ਸੀ।