ਪੰਜਾਬ ‘ਚ ਠੰਢ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ।ਪੰਜਾਬ ‘ਚ ਠੰਢ ਜਾਨਲੇਵਾ ਸਾਬਤ ਹੋ ਰਹੀ ਹੈ।ਦੱਸ ਦੇਈਏ ਕਿ ਠੰਢ ਕਾਰਨ 6 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਘੱਟੋ ਘੱਟ ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਧੁੱਪ ਨਾ ਨਿਕਲਣ ਕਾਰਨ ਪੰਜਾਬ ‘ਚ ਸੀਵੀਅਰ ਕੋਲਡ ਡੇਅ ਕਾਰਨ ਸ਼ਹੀਦ ਭਗਤ ਸਿੰਘ ਨਗਰ ‘ਚ ਘੱਟੋ ਘੱਟ ਤਾਪਮਾਨ, 1.7 ਡਿਗਰੀ ਦਰਜ ਕੀਤਾ ਗਿਆ।ਉੱਥੇ ਹੀ ਮੋਗਾ ਦੇ ਬੁੱਧ ਸਿੰਘ ਵਾਲਾ ‘ਚ 2.5, ਰੋਪੜ ‘ਚ 3.5 ਗੁਰਦਾਸਪੁਰ ‘ਚ 3, ਬਠਿੰਡਾ ‘ਚ 3.4, ਪਟਿਆਲਾ 3.6,ਫਰੀਦਕੋਟ 4, ਲੁਧਿਆਣਾ 4.1, ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।