[caption id="attachment_110890" align="aligncenter" width="975"]<img class="wp-image-110890 size-full" src="https://propunjabtv.com/wp-content/uploads/2022/12/keylong.jpg" alt="" width="975" height="600" /> ਹਿਮਾਚਲ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਆਲਮ ਇਹ ਹੈ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਪਾਰਾ ਮਨਫ਼ੀ ਹੋ ਗਿਆ ਹੈ। ਲਾਹੌਲ ਸਪਿਤੀ 'ਚ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ ਤੇ ਇੱਥੇ ਘੱਟੋ-ਘੱਟ ਪਾਰਾ ਮਾਈਨਸ ਤੱਕ ਪਹੁੰਚ ਗਿਆ ਹੈ।[/caption] [caption id="attachment_110895" align="aligncenter" width="449"]<img class="wp-image-110895 " src="https://propunjabtv.com/wp-content/uploads/2022/12/Rivers-and-streams.webp" alt="" width="449" height="337" /> ਕੜਾਕੇ ਦੀ ਠੰਢ ਕਾਰਨ ਲਾਹੌਲ ਸਪਿਤੀ ਵਿੱਚ ਨਦੀਆਂ ਅਤੇ ਨਾਲੇ ਪੂਰੀ ਤਰ੍ਹਾਂ ਜੰਮ ਗਏ ਹਨ। ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਸੂਬੇ ਦੇ ਉੱਚੇ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।[/caption] [caption id="attachment_110897" align="aligncenter" width="650"]<img class="wp-image-110897 size-full" src="https://propunjabtv.com/wp-content/uploads/2022/12/himachal-Keylong.webp" alt="" width="650" height="400" /> ਸ਼ਿਮਲਾ ਮੌਸਮ ਵਿਗਿਆਨ ਕੇਂਦਰ ਮੁਤਾਬਕ ਐਤਵਾਰ ਨੂੰ ਕਿਨੌਰ, ਲਾਹੌਲ, ਚੰਬਾ, ਮੰਡੀ, ਕੁੱਲੂ ਅਤੇ ਸ਼ਿਮਲਾ ਸਮੇਤ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਜ਼ਿਲਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।[/caption] [caption id="attachment_110899" align="aligncenter" width="1200"]<img class="wp-image-110899 size-full" src="https://propunjabtv.com/wp-content/uploads/2022/12/himachal-Keylong-1.jpg" alt="" width="1200" height="900" /> ਦੂਜੇ ਪਾਸੇ ਕੇਂਦਰੀ ਪਹਾੜੀ ਜ਼ਿਲ੍ਹਿਆਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ਅਤੇ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ਵਿੱਚ 28 ਦਸੰਬਰ ਤੱਕ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। 29 ਦਸੰਬਰ ਤੋਂ ਪੂਰੇ ਸੂਬੇ ਵਿੱਚ ਪੱਛਮੀ ਗੜਬੜੀ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ।[/caption] [caption id="attachment_110912" align="aligncenter" width="1270"]<img class="wp-image-110912 size-full" src="https://propunjabtv.com/wp-content/uploads/2022/12/Himachal-1-1.jpg" alt="" width="1270" height="714" /> ਸ਼ਨੀਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਠੰਡਾ ਰਿਹਾ ਅਤੇ ਹਲਕੇ ਬੱਦਲਾਂ ਨਾਲ ਸੂਰਜ ਚਮਕਿਆ। ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।[/caption] [caption id="attachment_110905" align="aligncenter" width="570"]<img class="wp-image-110905 size-full" src="https://propunjabtv.com/wp-content/uploads/2022/12/Himachal-.jpg" alt="" width="570" height="400" /> ਊਨਾ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।ਸਰਮੌਰ ਦੇ ਧੌਲਕੂਆ 'ਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਡਿੱਗ ਗਿਆ ਹੈ, ਲਾਹੌਲ ਦੇ ਕੇਲੌਂਗ 'ਚ ਘੱਟੋ-ਘੱਟ ਤਾਪਮਾਨ -10.9 ਡਿਗਰੀ 'ਤੇ ਆ ਗਿਆ ਹੈ।[/caption] [caption id="attachment_110906" align="aligncenter" width="875"]<img class="wp-image-110906 size-full" src="https://propunjabtv.com/wp-content/uploads/2022/12/Himachal-1.jpg" alt="" width="875" height="584" /> ਬਰਫਬਾਰੀ ਅਤੇ ਮੀਂਹ ਦੀ ਸੰਭਾਵਨਾ ਦੇ ਕਾਰਨ ਲਾਹੌਲ ਪੁਲਿਸ ਨੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਵੀ ਦੱਸਿਆ ਕਿ ਲੇਹ ਮਨਾਲੀ ਹਾਈਵੇਅ ਦਰਚਾ ਤੱਕ ਖੁੱਲ੍ਹਾ ਹੈ। ਨਾਲ ਹੀ, ਸਿਰਫ ਚਾਰ ਬਾਈ ਫਾਲ ਵਾਹਨਾਂ ਨੂੰ ਸ਼ਿਕੁਨਲਾ ਪਾਸ ਵੱਲ ਜਾਣ ਦੀ ਆਗਿਆ ਹੈ।[/caption]