Punjab Weather Update: ਪੰਜਾਬ ‘ਚ ਧੁੰਦ ਅਤੇ ਕੋਹਰੇ ਦਾ ਕਹਿਰ ਲਗਾਤਰਾ ਜਾਰੀ ਹੈ। ਪੰਜਾਬ ਵਿੱਚ ਬੇਸ਼ੱਕ ਅੱਜ ਧੁੰਦ ਤੋਂ ਰਾਹਤ ਸੀ ਪਰ ਸੀਤ ਲਹਿਰ ਕਰਕੇ ਠੰਡ ਜ਼ਿਆਦਾ ਲੱਗਦੀ ਹੈ।ਨਵੇਂ ਸਾਲ ਤੋਂ ਹੀ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਅੱਤ ਦੀ ਠੰਢ ਹੈ। ਕੜਾਕੇ ਦੀ ਠੰਡ ਅਤੇ ਧੁੰਦ ਨੇ ਹੁਣ ਮੌਸਮ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ।
ਆਉਣ ਵਾਲੇ ਚਾਰ ਦਿਨਾਂ ਵਿੱਚ ਠੰਢ ਅਤੇ ਸੀਤ ਲਹਿਰਾਂ ਆਉਣਗੀਆਂ। ਮੌਸਮ ਵਿਭਾਗ ਨੇ (Punjab Weather Update) ਸ਼ੁੱਕਰਵਾਰ ਨੂੰ ਰੈੱਡ ਅਲਰਟ, ਸ਼ਨੀਵਾਰ ਨੂੰ ਆਰੇਂਜ ਅਲਰਟ ਅਤੇ ਐਤਵਾਰ ਅਤੇ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਕਈ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ।
ਪੰਜਾਬ ‘ਚ (Punjab Weather Update) ਇੰਝ ਜਾਪਦਾ ਹੈ ਕਿ ਧੁੰਦ ਤੋਂ ਅਜੇ ਕੋਈ ਰਾਹਤ ਨਹੀਂ ਮਿਲ ਸਕਦੀ ਅਤੇ ਜਦੋਂ ਤੱਕ ਧੁੰਦ ਸਾਫ ਨਹੀਂ ਹੋ ਜਾਂਦੀ, ਉਦੋਂ ਤੱਕ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ, ਪੰਜਾਬ ਵਿੱਚ ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ।