Punjab Weather Update: ਹਰਿਆਣਾ ਵਿੱਚ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਸੀ। ਠੰਢ 5 ਦਿਨ ਹੋਰ ਜਾਰੀ ਰਹੇਗੀ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ 27 ਜਨਵਰੀ ਤੱਕ ਧੁੰਦ, ਠੰਡ ਦਾ ਦਿਨ ਅਤੇ ਸੀਤ ਲਹਿਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 10 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਸੀਤ ਲਹਿਰ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਵਿੱਚ ਸੰਘਣੀ ਧੁੰਦ ਦੇ ਨਾਲ ਹੀ ਸੀਤ ਲਹਿਰ ਦਾ ਅਲਰਟ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਅੱਜ ਕੋਹਰਾ ਜਿੱਗ ਰਿਹਾ ਹੈ ਜਿਸ ਕਰਕੇ ਠੰਡ ਦੇ ਵਧਣ ਦੇ ਆਸਾਰ ਹੋਰ ਵੀ ਜ਼ਿਆਦਾ ਵੱਧ ਗਏ ਹਨ। ਦੂਜਾ ਪਾਸੇ ਹਿਮਾਚਾਲ ਵਿੱਚ ਬਰਫ ਦੀ ਸੰਭਾਵਾਨਾ ਹੈ ਅਤੇ ਇਸ ਨਾਲ ਉੱਤਰੀ ਭਾਤ ਵਿੱਚ ਹੱਡਚੀਰਵੀਂ ਠੰਡ ਪੈ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਭਾਵ ਦੋ ਦਿਨਾਂ ਤੱਕ ਰਹਿਣ ਵਾਲਾ ਹੈ।
25 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਚੰਗੀ ਧੁੱਪ ਨਿਕਲਣ ਦੇ ਆਸਾਰ ਹਨ। ਜਿਸ ਕਾਰਨ ਤਾਪਮਾਨ ਵਧੇਗਾ। ਹਾਲਾਂਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਸੁੱਕੀ ਠੰਢ ਜਾਰੀ ਰਹੇਗੀ।