ਪੰਜਾਬ ‘ਚ ਕੜਾਕੇ ਦੀ ਠੰਡ ਤੋਂ ਭਾਵੇਂ ਰਾਹਤ ਮਿਲ ਗਈ ਹੋਵੇ ਪਰ ਘੱਟੋ-ਘੱਟ ਤਾਪਮਾਨ ਅਜੇ ਵੀ 4 ਡਿਗਰੀ ਤੋਂ ਘੱਟ ਰਿਕਾਰਡ ਹੋ ਰਿਹਾ ਹੈ, ਜੋ ਕਿ ਆਮ ਤੋਂ 4-5 ਡਿਗਰੀ ਘੱਟ ਦੱਸਿਆ ਜਾਂਦਾ ਹੈ।ਸ਼ਾਮ ਤੋਂ ਲੈ ਕੇ ਸਵੇਰ ਤੜਕਸਾਰ ਤੱਕ ਦਾ ਘੱਟੋ ਘੱਟ ਤਾਪਮਾਨ ਠੰਡ ਦਾ ਪੂਰਾ ਅਹਿਸਾਸ ਕਰਵਾ ਰਿਹਾ ਹੈ।
ਇਸੇ ਵਿਚਕਾਰ ਪੰਜਾਬ ਹਰਿਆਣਾ ਦੇ ਵਧੇਰੇ ਇਲਾਕਿਆਂ ‘ਚ ਅੱਜ ਬੱਦਲ ਛਾਏ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ ‘ਚ 3 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ।ਅੱਜ ਸੂਰਜ ਵੀ ਬਹੁਤ ਚੰਗੀ ਤਰ੍ਹਾਂ ਨਹੀਂ ਨਿਕਲਿਆ ਤੇ ਬੱਦਲਵਾਈ ਛਾਈ ਰਹਿਣ ਦੇ ਨਾਲ ਠੰਢੀ ਹਵਾ ਨੇ ਮੌਸਮ ‘ਚ ਬਦਲਾਅ ਲਿਆਉਣ ਦਾ ਕੰਮ ਕੀਤਾ।
ਪੰਜਾਬ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਸਮੇਤ ਪੰਜਾਬ ਤੇ ਹਰਿਆਣਾ ‘ਚ ਬਦਲੇ ਮੌਸਮ ਦਾ ਮਿਜ਼ਾਜ਼ ਕਾਰਨ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ।ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ‘ਚ ਬਾਰਿਸ਼ ਹੋਣ ਨਾਲ ਸਰਦੀ ਇਕ ਵਾਰ ਫਿਰ ਵਧ ਸਕਦੀ ਹੈ।ਆਉਣ ਵਾਲੇ 2 ਦਿਨਾਂ ਤੱਕ ਬੱਦਲ ਛਾਏ ਰਹਿਣਗੇ ਅਤੇ ਵੱਧ ਤੋਂ ਵੱਧ ਤਾਪਮਾਨ ‘ਚ ਗਿਰਾਵਟ ਦਰਜ ਹੋਵੇਗੀ।ਦੂਜੇ ਪਾਸੇ ਦਿੱਲੀ ‘ਚ ਘੱਟੋ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਔਸਤ ਤਾਪਮਾਨ ਤੋਂ 3 ਡਿਗਰੀ ਘੱਟ ਹੈ।