commonwealth games 2022: ਇੰਗਲੈਂਡ ਦੇ ਬਰਮਿੰਘਮ ‘ਚ ਚੱਲ ਰਹੇ ਕਾਮਨਵੈਲਥ ਗੇਮਸ ‘ਚ ਭਾਰਤ ਨੂੰ ਸਿਲਵਰ ਮੈਡਲ ਦਿਵਾਉਣ ਵਾਲੇ ਵੇਟ ਲਿਫਟਰ ਵਿਕਾਸ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਹਨ।ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਡਲ ਸੈਰੇਮਨੀ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਹੀ ਥਾਪੀ ਮਾਰ ਕੇ ਜਿੱਤ ਸੈਲੀਬ੍ਰੇਟ ਕੀਤੀ।
ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਾਤ ਦੱਸ ਦੇ ਹਨ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ ਹੈ।ਉਸਦੇ ਗਾਣੇ ਉਹ ਜਿਆਦਾ ਸੁਣਦਾ ਰਿਹਾ ਹੈ।ਜਿਸ ਦਿਨ ਮੂਸੇਵਾਲਾ ਦਾ ਕਤਲ ਹੋ ਗਿਆ, ਉਸ ਦਿਨ ਬਹੁਤ ਪ੍ਰੇਸ਼ਾਨ ਹੋਇਆ ਅਤੇ ਘੱਟ ਤੋਂ ਘੱਟ 3 ਦਿਨ ਵਿਕਾਸ ਨੇ ਖਾਣਾ ਨਹੀਂ ਖਾਂਦਾ।ਅੱਜ ਵੀ ਜਦੋਂ ਵਿਕਾਸ ਨੇ ਸਿਲਵਰ ਮੈਡਲ ਜਿੱਤਿਆ ਹੈ ਤਾਂ ਉਸਨੇ ਇਹ ਜਿੱਤ ਮੂਸੇਵਾਲਾ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਉਸ ਨੂੰ ਯਾਦ ਕਰਕੇ ਸੈਲੀਬ੍ਰੇਟ ਕੀਤਾ।
ਵਿਕਾਸ ਠਾਕੁਰ ਨੇ ਕਾਮਨਵੈਲਥ ਗੇਮਸ ‘ਚ ਆਪਣੀ ਹੈਟਰਿਕ ਪੂਰੀ ਕੀਤੀ ਹੈ।
ਨਾਲ ਹੀ ਮਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ।ਵਿਕਾਸ ਠਾਕੁਰ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਮਾਂ ਦੇ ਜਨਮਦਿਨ ‘ਤੇ ਉਸਦਾ ਫਾਈਨਲ ਹੋਵੇਗਾ ਅਤੇ ਉਸ ਵਿਕਾਸ ਨੇ ਮਾਂ ਆਸ਼ਾ ਠਾਕੁਰ ਦੀ ਝੋਲੀ ‘ਚ ਮੈਡਲ ਪਾ ਕੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ।ਵਿਕਾਸ ਨੇ ਪਹਿਲੇ 2014 ‘ਚ ਸਿਲਵਰ, 2018 ‘ਚ ਕਾਂਸੇ ਦਾ ਤਮਗਾ ਜਿੱਤਿਆ ਸੀ ਅਤੇ ਹੁਣ 2022 ‘ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ, ਪਰਿਵਾਰ ਦਾ ਨਾਮ ਰੋਸ਼ਨ ਕਰ ਦਿੱਤਾ।