ਭਾਰਤੀ ਦਲ ਨੇ ਮੰਗਲਵਾਰ ਨੂੰ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 5ਵੇਂ ਦਿਨ ਦੋ ਹੋਰ ਸੋਨ ਤਗਮੇ ਆਪਣੇ ਨਾਂ ਕੀਤੇ। ਔਰਤਾਂ ਦੀ ਚਾਰ ਟੀਮ ਨੇ ਲਾਅਨ ਬਾਊਲਜ਼ ਈਵੈਂਟ ਵਿੱਚ ਪਹਿਲਾਂ ਇਤਿਹਾਸਕ ਸੋਨ ਤਮਗਾ ਜਿੱਤਿਆ ਅਤੇ ਇਹ ਭਾਰਤ ਦਾ ਇਸ ਖੇਡ ਵਿੱਚ ਪਹਿਲਾ ਤਗ਼ਮਾ ਸੀ। ਕੁਝ ਸਮੇਂ ਬਾਅਦ ਪੁਰਸ਼ਾਂ ਦੀ ਟੇਬਲ ਟੈਨਿਸ ਟੀਮ ਵੀ ਸੋਨ ਤਗਮੇ ਨਾਲ ਵਾਪਸੀ ਕੀਤੀ। ਮਿਕਸਡ ਬੈਡਮਿੰਟਨ ਟੀਮ ਨੇ ਸਿੰਗਾਪੁਰ ਦੇ ਖਿਲਾਫ ਫਾਈਨਲ ਹਾਰ ਕੇ ਚਾਂਦੀ ਦਾ ਤਗਮਾ ਜਿੱਤਿਆ।
ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਹੁਣ 9 ਹੋ ਗਈ ਹੈ ਪਰ ਟੀਮ ਅਜੇ ਵੀ ਤਮਗਾ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ।
ਆਸਟ੍ਰੇਲੀਆ: 42 ਸੋਨ, 32 ਚਾਂਦੀ, 32 ਕਾਂਸੀ, ਕੁੱਲ 106 ਤਗਮੇ
ਇੰਗਲੈਂਡ: 31 ਸੋਨ, 34 ਚਾਂਦੀ, 21 ਕਾਂਸੀ, ਕੁੱਲ 86 ਤਗਮੇ
ਨਿਊਜ਼ੀਲੈਂਡ: 13 ਸੋਨ, 7 ਚਾਂਦੀ, 6 ਕਾਂਸੀ, ਕੁੱਲ 26 ਤਗਮੇ
ਕੈਨੇਡਾ: 11 ਸੋਨ, 16 ਚਾਂਦੀ, 19 ਕਾਂਸੀ, ਕੁੱਲ 46 ਤਗਮੇ
ਦੱਖਣੀ ਅਫਰੀਕਾ: 6 ਸੋਨ, 5 ਚਾਂਦੀ, 5 ਕਾਂਸੀ, ਕੁੱਲ 16 ਤਗਮੇ
ਭਾਰਤ: 5 ਸੋਨ, 5 ਚਾਂਦੀ, 3 ਕਾਂਸੀ, ਕੁੱਲ 13 ਤਗਮੇ
ਸਕਾਟਲੈਂਡ: 3 ਸੋਨ, 8 ਚਾਂਦੀ,15 ਕਾਂਸੀ, ਕੁੱਲ 26 ਤਗਮੇ
ਵੇਲਜ਼: 3 ਸੋਨ, 2 ਚਾਂਦੀ, 8 ਕਾਂਸੀ, ਕੁੱਲ 13 ਤਗਮੇ
ਮਲੇਸ਼ੀਆ: 3 ਸੋਨ, 2 ਚਾਂਦੀ, 3 ਕਾਂਸੀ, ਕੁੱਲ 8 ਤਗਮੇ
ਨਾਈਜੀਰੀਆ: 3 ਸੋਨ, 1 ਚਾਂਦੀ, 4 ਕਾਂਸੀ, ਕੁੱਲ 8 ਤਗਮੇ
ਸਾਈਪ੍ਰਸ: 2 ਸੋਨ, 1 ਚਾਂਦੀ, 4 ਕਾਂਸੀ, ਕੁੱਲ 7 ਤਗਮੇ
ਯੂਗਾਂਡਾ: 2 ਸੋਨ, ਕੁੱਲ 2 ਤਗਮੇ
ਸਿੰਗਾਪੁਰ: 1 ਸੋਨ, 3 ਚਾਂਦੀ, 1 ਕਾਂਸੀ ਦੇ ਕੁੱਲ 5 ਤਗਮੇ