ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਸੀ।ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ।ਸੈਸ਼ਨ ਦੌਰਾਨ ਸੀਐੱਮ ਮਾਨ ਤੇ ਬਾਜਵਾ ਇੱਕ ਦੂਜੇ ਨੂੰ ਤੂੰ-ਤੜਾਕ ਕਰਕੇ ਇੱਕ ਦੂਜੇ ਨਾਲ ਮਿਹਣੋ ਮਿਹਣੇ ਹੋਏ।ਦੱਸ ਦੇਈਏ ਕਿ ਸੀਐੱਮ ਮਾਨ ਵਲੋਂ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਾਲਾ ਗਿਫਟ ਵਜੋਂ ਦਿੱਤਾ।ਤਾਲੇ ਦੀ ਗੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੀਐੱਮ ਮਾਨ ‘ਤੇ ਵਰ੍ਹੇ।ਇਸ ਤੋਂ ਬਾਅਦ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕ ਸੁਖਵੀਰ ਸਿੰਘ ਕੋਟਲੀ ਗੱਲਬਾਤ ਦੌਰਾਨ ਭਾਵੁਕ ਵੀ ਹੋਏ।