ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਅੰਮ੍ਰਿਤਪਾਲ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਜੋ ਬੱਚਾ ਦਿਲਾਵਰ ਵਰਗੀ ਗੱਲ ਕਰ ਰਿਹਾ ਹੈ, ਉਸ ਨੂੰ ਕੱਲ੍ਹ ਕਿਸੇ ਨੇ ਉਡਾ ਦਿੱਤਾ ਤਾਂ ਫਿਰ ਰਵਨੀਤ ਬਿੱਟੂ ਨੂੰ ਕੀਰਤਨ ਕਰਨ ਵਾਲੇ ਲੋਕ ਨਹੀਂ ਮਿਲਣਗੇ। ਇਸ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ, ਜੇਕਰ ਉਹ ਕੀਰਤਨੀਏ ਨਹੀਂ ਹੋਣਗੇ ਤਾਂ ਕੋਈ ਕਥਾ ਸੁਣਾ ਕੇ ਚਲਾ ਜਾਏਗਾ।
ਜਿਹਦੇ ਬਾਰੇ ਗੱਲ ਕਰ ਰਿਹਾ ਹੈ, ਕਿਸੇ ਨੂੰ ਪੁੱਛ ਲੈ , ਕਿਸੇ ਨੂੰ ਭੋਗ ਨਹੀਂ ਪਾਇਆ ਹਾਲੇ ਤੂੰ ਕੀਰਤਨ ਕਰਨਾ ਤਾਂ ਬੜੇ ਦੂਰ ਦੀ ਗੱਲ ਹੈ। ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਨ੍ਹਾਂ ਦਾ ਸੰਸਕਾਰ ਕਿੱਥੇ ਹੋਇਆ। ਮੈਂ ਨੌਜਵਾਨਾਂ ਨੂੰ ਹੱਥ ਜੋੜ ਕੇ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਸਿੰਘ ਬੱਬਰ, ਮਹਿਲ ਸਿੰਘ ਬੱਬਰ ਨੂੰ ਗੁਮਰਾਹ ਕਰ ਕੇ ਦਿਲਾਵਰ ਵਰਗੇ ਨੌਜਵਾਨ ਨੂੰ ਮਨੁੱਖੀ ਬੰਬ ਬਣਾ ਦਿੱਤੇ, ਉਹ ਆਪ ਨਹੀਂ ਬਣੇ। ਜੇਕਰ ਇਸ ‘ਚ ਹਿੰਮਤ ਹੈ ਤਾਂ ਖੁੱਦ ਦਿਲਾਵਰ ਬਣੇ।
ਪ੍ਰਦਰਸ਼ਨ ‘ਚ ਗੁਰੂ ਮਹਾਰਾਜ ਨੂੰ ਗੱਡੀ ‘ਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਉਨ੍ਹਾਂ ਨਾਲ 7 ਬੰਦੂਕਾਂ ਵਾਲੇ ਲੋਕ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸੰਭਾਲ ਕੀਤੀ ਜਾਵੇ। ਪੰਜਾਬ ‘ਚ ਕਤਲ ਵੱਧ ਰਹੇ ਹਨ, ਪੰਜਾਬ ‘ਚ ਲੋਕ ਕਾਨੂੰਨ ਹੱਥਾਂ ‘ਚ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾ ਸੁਧਰੀ ਤੇ ਅੰਮ੍ਰਿਤਪਾਲ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਖੁਦ ਤੁਹਾਡੇ ਘਰ ਦੇ ਬਾਹਰ ਧਰਨੇ ‘ਤੇ ਬੈਠਾਂਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h