ਦੇਸ਼ ‘ਚ ਮਹਿੰਗਾਈ, ਬੇਰੋਜ਼ਗਾਰੀ ਅਤੇ ਜੀਐੱਸਟੀ ਦੇ ਵਿਰੁੱਧ ਪੰਜਾਬ ਕਾਂਗਰਸ ਨੇ ਚੰਡੀਗੜ੍ਹ ‘ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।ਇਸਦੀ ਸ਼ੁਰੂਆਤ ਸੈਕਟਰ 15 ਸਥਿਤ ਕਾਂਗਰਸ ਭਵਨ ਤੋਂ ਕੀਤੀ ਗਈ।ਥੋੜ੍ਹੀ ਦੇਰ ‘ਚ ਪੰਜਾਬ ਦੇ ਕਾਂਗਰਸੀ ਗਵਰਨਰ ਹਾਊਸ ਵੱਲ ਕੂਚ ਕਰਨਗੇ।ਚੰਡੀਗੜ੍ਹ ‘ਚ ਸੂਬਾ ਪੱਧਰ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਵੀ ਕਾਂਗਰਸੀ ਮਹਿੰਗਾਈ ਦੇ ਵਿਰੁੱਧ ਧਰਨਾ ਦੇਣਗੇ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਬਣਾਉਣ ਵਾਲੇ ਡਾ. ਵਿਵੇਕ ਬਿੰਦਰਾ ਨੇ ਮੰਗੀ ਮੁਆਫ਼ੀ
ਇਸ ਮੌਕੇ ਸਾਰੇ ਕਾਂਗਰਸੀਆਂ ਨੂੰ ਧਰਨੇ ‘ਚ ਸ਼ਾਮਿਲ ਹੋਣ ਨੂੰ ਕਿਹਾ ਗਿਆ ਹੈ।ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੂਰਾ ਦੇਸ਼ ਰਾਹੁਲ ਗਾਂਧੀ ਦੇ ਨਾਲ ਹੈ।ਉਹ ਦੇਸ਼ ਦੇ ਨੌਜਵਾਨਾਂ ਦੇ ਲਈ ਲੜ ਰਹੇ ਹਨ।ਉਨ੍ਹਾਂ ਨੇ ਮੰਤਰੀ ਦੇ ਮਹਿੰਗਾਈ ਨਾ ਹੋਣ ਦੇ ਬਿਆਨ ‘ਤੇ ਵੀ ਇਤਰਾਜ ਜਤਾਇਆ।
ਮਹਿੰਗਾਈ ਦੇ ਵਿਰੁੱਧ ਪ੍ਰਦਰਸ਼ਨ ‘ਚ ਪੰਜਾਬ ਕਾਂਗਰਸ ਇੱਕਜੁੱਟਤਾ ਵੀ ਦਿਖਾਏਗੀ।ਪ੍ਰਦਰਸ਼ਨ ‘ਚ ਸੰਗਠਨ ਤੋਂ ਲੈ ਕੇ ਵਿਧਾਇਕ, ਸਾਬਕਾ ਮੰਤਰੀ ਅਤੇ ਸਾਰੇ ਸੀਨੀਅਰ ਨੇਤਾ ਸ਼ਾਮਿਲ ਹੋਣਗੇ।ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਧਰਨਿਆਂ ‘ਚ ਨਜ਼ਰ ਆਵੇਗੀ ਤਾਂ ਕਿ ਵਰਕਰਾਂ ਤੱਕ ਇਹ ਮੈਸੇਜ ਭੇਜਿਆ ਜਾ ਸਕੇ ਕਿ ਪਾਰਟੀ ਸੰਗਠਨਾਤਮਕ ਤੌਰ ‘ਤੇ ਪੂਰੀ ਤਰ੍ਹਾਂ ਇੱਕਜੁੱਟ ਹੈ।
ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਸਿੱਧੂ ਦੇ ਕਰੀਬੀ ਦੀ ਕੀਤੀ ਜਾ ਰਹੀ ਰੇਕੀ…
ਕਾਂਗਰਸ ਨੇ ਮਹਿੰਗਾੲi ਦੇ ਵਿਰੁੱਧ ਕੁਝ ਮਹੀਨੇ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਸੀ।ਉਦੋਂ ਨਵਜੋਤ ਸਿੱਧੂ ਨੇ ਕੁਝ ਕਾਂਗਰਸ ਨੇਤਾਵਾਂ ਦੀ ਇਮਾਨਦਾਰੀ ‘ਤੇ ਸਵਾਲ ਚੁੱਕੇ ਸੀ।ਜਿਸ ਤੋਂ ਬਾਅਦ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਉਨਾਂ੍ਹ ਨਾਲ ਭਿੜ ਗਏ।ਉਨਾਂ੍ਹ ਨੇ ਕਿਹਾ ਕਿ ਸਿੱਧੂ ਬੇਈਮਾਨ ਨੇਤਾਵਾਂ ਦਾ ਨਾਮ ਲਵੇ।ਨਤੀਜਾ ਇਹ ਹੋਇਆ ਕਿ ਪ੍ਰਦਰਸ਼ਨ ਨੂੰ ਵਿੱਚੇ ਹੀ ਖਤਮ ਕਰਨਾ ਪਿਆ।
ਇਹ ਵੀ ਪੜ੍ਹੋ : ਨਵੀਂ ਮਾਰੂਤੀ ਸੁਜ਼ੂਕੀ ਆਲਟੋ ਕਾਰ ਲਾਂਚ ਤੋਂ ਪਹਿਲਾਂ interior ਹੋਏ ਲੀਕ..