Congress Protest: ਪੰਜਾਬ ‘ਚ ਆਮ ਆਦਮੀ ਪਾਰਟੀ ਸੱਤਾ ‘ਚ ਹੈ।ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ ਭਗਤ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁਖ ਮੰਤਰੀ ਵਜੋਂ ਸਹੁੰ ਚੁੱਕੀ, ਜਿੱਥੇ ਕਾਂਗਰਸ ਧਰਨਾ ਦੇਣ ਜਾ ਰਹੀ ਹੈ।ਕਾਂਗਰਸ ਦੀ ਮੰਗ ਹੈ ਕਿ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿਪ ਲੀਕ ਹੋਣ ਮਗਰੋਂ ਉਨ੍ਹਾਂ ਨੂੰ ਮੰਤਰੀ ਮੰਡਲ ‘ਚ ਬਰਖ਼ਾਸਤ ਕੀਤਾ ਜਾਵੇ।ਦੂਜੇ ਪਾਸੇ, ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਾਰੀ ਨੂੰ ਦੀਵਾਲੀ ਮਨਾ ਲੈਣ ਦਿਓ।
ਜ਼ਿਕਰਯੋਗ ਹੈ ਕਿ ਮੰਤਰੀ ਫੌਜਾ ਸਿੰਘ ਸਰਾਰੀ ਦਾ ਆਡੀਓ ਕਲਿਪ ਲੀਕ ਹੋਇਆ ਸੀ ਜਿਸ ‘ਚ ਉਹ ਕਥਿਤ ਤੌਰ ‘ਤੇ ਅਨਾਜ ਦੀ ਟਰਾਂਸਪੋਰਟੇਸ਼ਨ ਲਈ ਕਿਰਾਏ ‘ਤੇ ਲਏ ਕੁਝ ਠੇਕੇਦਾਰਾਂ ਨੂੰ ਫਸਾਉਣ ਦੀ ਯੋਜਨਾ ‘ਤੇ ਚਰਚਾ ਕਰ ਰਹੇ ਸਨ।ਇਹ ਕਲਿਪ 11 ਸਤੰਬਰ ਨੂੰ ਉਨ੍ਹਾਂ ਦੇ ਓਐਸਡੀ ਤਰਸੇਮ ਕਪੂਰ ਵਲੋਂ ਲੀਕ ਕੀਤੇ ਜਾਣ ਮਗਰੋਂ ਵਾਇਰਲ ਹੋਈ ਸੀ।ਸੀਐਮ ਮਾਨ ਨੇ 28 ਸਤੰਬਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਹੈ।
ਫਿਰ ਉਸ ਮਗਰੋਂ ਕੋਈ ਕਾਰਵਾਈ ਨਹੀਂ ਹੋਈ ਸੀ।ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਦੁਹਰਾਈ ਸੀ ਪਰ ਮੁੱਖ ਮੰਤਰੀ ਚੁੱਪ ਰਹੇ ਸਨ।ਉਥੇ ਹੁਣ ਕਾਂਗਰਸ ਨੇ ਇਸ ਲੜਾਈ ਨੂੰ ਧਰਨਾ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ।
ਕਾਂਗਰਸ ਸ਼ੁੱਕਰਵਾਰ ਨੂੰ ਭਾਵ ਅੱਜ ਖਟਕੜ ਕਲਾਂ ਵਿਖੇ ਧਰਨਾ ਦੇਵੇਗੀ।ਇਸ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸੀਨੀਅਰ ਆਗੂ ਪੁੱਜਣਗੇ।
ਇਹ ਵੀ ਪੜ੍ਹੋ : NIA Raid in Tarn Taran: ਤਰਨਤਾਰਨ ‘ਚ NIA ਨੇ IELTS ਸੰਚਾਲਕ ਦਾ ਘਰ ਖੰਗਾਲਿਆ, ਪੰਜ ਘੰਟੇ ਚਲੀ ਤਲਾਸ਼ੀ, 1.27 ਕਰੋੜ ਰੁਪਏ ਜ਼ਬਤ