ਅਕਸਰ ਲੋਕ ਗਰਮੀਆਂ ‘ਚ ਜੂਸ ਪੀਣਾ ਪਸੰਦ ਕਰਦੇ ਹਨ। ਪਰ ਜੇਕਰ ਤੁਸੀਂ ਸਰਦੀ ‘ਚ ਜ਼ੁਕਾਮ, ਖਾਂਸੀ, ਬੁਖਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਠੰਡ ਦੇ ਮੌਸਮ ਦੇ ਕੁਝ ਜੂਸ, ਜੋ ਤੁਹਾਨੂੰ ਇਨ੍ਹਾਂ ਤੋਂ ਬਚਾ ਸਕਦੇ ਹਨ। ਜੇਕਰ ਤੁਹਾਡੀ ਇਮਿਊਨਿਟੀ ਮਜ਼ਬੂਤ ਹੈ ਤਾਂ ਤੁਸੀਂ ਇਨ੍ਹਾਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸਦੇ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ‘ਚ ਵਿਟਾਮਿਨ ਸੀ, ਐਂਟੀਆਕਸੀਡੈਂਟਸ ਵਰਗੇ ਵੱਧ ਤੋਂ ਵੱਧ ਪੌਸ਼ਟਿਕ ਤੱਤ ਸ਼ਾਮਲ ਕਰੋ। ਇਮਿਊਨ ਸਿਸਟਮ ਪਤਾ ਲਗਾਉਂਦਾ ਹੈ ਕਿ ਕਿਹੜੇ ਸੈੱਲ ਸਾਡੇ ਸਰੀਰ ਦੇ ਹਨ ਅਤੇ ਕਿਹੜੇ ਬਾਹਰ ਦੇ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਸਰੀਰ ਵਿਚ ਵਿਟਾਮਿਨ ਅਤੇ ਮਿਨਰਲਸ ਦੀ ਸਹੀ ਮਾਤਰਾ ਲੈਂਦੇ ਰਹਿਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣਾ।
ਚੁਕੰਦਰ, ਗਾਜਰ ਅਤੇ ਅਦਰਕ ਦਾ ਜੂਸ
ਠੰਢ ਵਿੱਚ ਚੁਕੰਦਰ, ਗਾਜਰ ਅਤੇ ਅਦਰਕ ਦਾ ਰਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਅਦਰਕ ਦਾ ਅਸਰ ਗਰਮ ਹੁੰਦਾ ਹੈ, ਇਸ ਲਈ ਇਸ ਦਾ ਜੂਸ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ। ਜੇਕਰ ਤੁਸੀਂ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿਚ ਚੁਕੰਦਰ, ਗਾਜਰ ਅਤੇ ਅਦਰਕ ਦਾ ਸੇਵਨ ਕਰਦੇ ਹੋ ਤਾਂ ਇਸ ਵਿਚ ਮੌਜੂਦ ਵਿਟਾਮਿਨ ਅਤੇ ਖਣਿਜ ਇਮਿਊਨਿਟੀ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ‘ਚ ਮੌਜੂਦ ਆਇਰਨ, ਵਿਟਾਮਿਨ ਏ ਅਤੇ ਵਿਟਾਮਿਨ ਸੀ ਅਨੀਮੀਆ ਦੀ ਸਮੱਸਿਆ ਨੂੰ ਘੱਟ ਕਰਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ।
ਹਰਾ ਸੇਬ, ਸੰਤਰੇ ਦਾ ਜੂਸ
ਜੇਕਰ ਤੁਸੀਂ ਰੋਜ਼ਾਨਾ ਗਾਜਰ, ਹਰੇ ਸੇਬ ਅਤੇ ਸੰਤਰੇ ਦਾ ਜੂਸ ਪੀਂਦੇ ਹੋ ਤਾਂ ਇਹ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੁੰਦਾ ਹੈ। ਇਹ ਕੰਬੋ ਵਿਟਾਮਿਨ ਸੀ, ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ।