ਤੁਸੀਂ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਾਨ ਦਾ ਸੇਵਨ ਕਰਦੇ ਦੇਖਿਆ ਹੋਵੇਗਾ। ਹਾਲਾਂਕਿ ਪਾਨ ਖਾਣ ਨੂੰ ਬੁਰੀ ਆਦਤ ਮੰਨਿਆ ਜਾਂਦਾ ਹੈ, ਪਰ ਪਾਨ ਖਾਣ ਦੇ ਕੁਝ ਲਾਭ ਵੀ ਹੁੰਦੇ ਹਨ। ਸਾਡੇ ਮਹਿਮਾਨਾਂ ਨੂੰ ਪਾਨ ਖਵਾਉਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। ਪਾਨ ਦੇ ਪੱਤੇ ਖਾਣ ਵਿੱਚ ਥੋੜੇ ਜਿਹੇ ਤਿੱਖੇ ਹੁੰਦੇ ਹਨ, ਪਰ ਪੱਤਿਆਂ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਠੀਕ ਹੁੰਦੇ ਹਨ। ਪਾਨ ਦੇ ਪੱਤਿਆਂ ਵਿੱਚ ਟੈਨਿਨ, ਪ੍ਰੋਪੇਨ, ਐਲਕਾਲਾਇਡਸ ਅਤੇ ਫਿਨਾਇਲ ਵਰਗੇ ਤੱਤ, ਜੋ ਸਰੀਰ ਵਿੱਚ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਪਾਨ ਦੀਆਂ ਪੱਤੀਆਂ ਨੂੰ ਚਬਾਉਣਾ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪਾਨ ਦੀਆਂ ਪੱਤੀਆਂ ਨੂੰ ਚਬਾਉਣਾ ਚਾਹੀਦਾ ਹੈ। ਇਹ ਪੱਤੇ ਅਲਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ।
ਜੇਕਰ ਕਿਸੇ ਵਿਅਕਤੀ ਨੂੰ ਮਸੂੜਿਆਂ ‘ਚ ਸੋਜ ਜਾਂ ਗੰਢ ਵਰਗੀ ਕੋਈ ਸਮੱਸਿਆ ਹੈ ਤਾਂ ਅਜਿਹੇ ਵਿਅਕਤੀ ਨੂੰ ਪਾਨ ਦੇ ਪੱਤੇ ਚਬਾਉਣੇ ਚਾਹੀਦੇ ਹਨ। ਇਨ੍ਹਾਂ ਪੱਤਿਆਂ ਵਿੱਚ ਪਾਏ ਜਾਣ ਵਾਲੇ ਗੁਣ ਮਸੂੜਿਆਂ ਦੀ ਸੋਜ ਨੂੰ ਘੱਟ ਕਰਕੇ ਅਤੇ ਮਸੂੜਿਆਂ ਦੀਆਂ ਗੰਢਾਂ ਨੂੰ ਵੀ ਠੀਕ ਕਰਦੇ ਹਨ।