ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 15940 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਹੁਣ ਤੱਕ ਕਰੋਨਾ ਪੀੜਤਾਂ ਗਿਣਤੀ ਵੱਧ ਕੇ 4,33,78,234 ਹੋ ਗਈ ਹੈ।
ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਕਾਰਨ ਕਾਰਨ 20 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 5,24,974 ਹੋ ਗਈ ਹੈ।
ਪਤਾ ਲਗਾ ਹੈ ਕਿ ਮਰਨ ਵਾਲਿਆਂ ਵਿੱਚ ਇਕ ਮਰੀਜ਼ ਪੰਜਾਬ ਦਾ ਵੀ ਹੈ।
ਹੋਰ ਜਾਣਕਰੀ ਅਨੁਸਾਰ ਮੋਹਾਲੀ ਵਿੱਚ ਇਨਫੈਕਸ਼ਨ ਦੇ 39 ਅਤੇ ਲੁਧਿਆਣਾ ਵਿੱਚ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ ਜਲੰਧਰ ਵਿੱਚ 13, ਅੰਮ੍ਰਿਤਸਰ ਵਿੱਚ 9, ਬਠਿੰਡਾ ਵਿੱਚ 7-7, ਫਾਜ਼ਿਲਕਾ ਵਿੱਚ 4-4, ਤਿੰਨ ਜ਼ਿਲ੍ਹਿਆਂ ਵਿੱਚ 3-3, ਦੋ ਜ਼ਿਲ੍ਹਿਆਂ ਵਿੱਚ 2-2, 1-1 ਨਵੇਂ ਮਰੀਜ਼ ਸਾਹਮਣੇ ਆਏ ਹਨ। ਚਾਰ ਹੋਰ ਜ਼ਿਲ੍ਹੇ.. ਅਪ੍ਰੈਲ ਤੋਂ ਹੁਣ ਤੱਕ 2816 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ
ਇੱਥੇ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।