Coronavirus Cases in Chandigarh: ਦੇਸ਼ ਦੇ ਕਈ ਹਿੱਸਿਆਂ ‘ਚ ਕੋਰੋਨਾ ਕੇਸਾਂ ਦੀ ਦਰ ਵਧਣ ਦੇ ਨਾਲ ਹੀ ਚੰਡੀਗੜ੍ਹ ‘ਚ ਵੀ ਪਿਛਲੇ ਇੱਕ ਹਫ਼ਤੇ ਤੋਂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਸਪਤਾਲਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਭੀੜ ਵਾਲੇ ਖੇਤਰਾਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਚੰਡੀਗੜ੍ਹ ਸਿਹਤ ਵਿਭਾਗ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੋਮਵਾਰ ਨੂੰ ਐਡਵਾਈਜ਼ਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਲੋਕਾਂ ਨੂੰ ਸੰਕਰਮਣ ਦੀ ਰੋਕਥਾਮ ਦੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਾਣੋ ਸਿਹਤ ਵਿਭਾਗ ਦੀ ਐਡਵਾਈਜ਼ਰੀ ‘ਚ ਕੀ ਹੈ-
ਜਨਤਕ ਥਾਵਾਂ ‘ਤੇ ਹਮੇਸ਼ਾ ਮਾਸਕ ਪਹਿਨੋ।
ਛਿੱਕ ਤੇ ਖੰਘਦੇ ਸਮੇਂ ਨੱਕ ਤੇ ਮੂੰਹ ਨੂੰ ਰੁਮਾਲ/ਟਿਸ਼ੂ ਨਾਲ ਢੱਕੋ। ਵਰਤੋਂ ਤੋਂ ਤੁਰੰਤ ਬਾਅਦ ਟਿਸ਼ੂ ਨੂੰ ਇੱਕ ਬੰਦ ਡੱਬੇ ਵਿੱਚ ਸੁੱਟ ਦਿਓ।
ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ। ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ (ਘੱਟੋ-ਘੱਟ ਇੱਕ ਮੀਟਰ) ਬਣਾਈ ਰੱਖਣੀ ਚਾਹੀਦੀ ਹੈ।
ਵਾਰ-ਵਾਰ ਹੱਥ ਧੋਵੋ। ਸਾਬਣ ਤੇ ਪਾਣੀ ਨਾਲ ਹੱਥ ਧੋਵੋ ਜਾਂ ਅਲਕੋਹਲ ਅਧਾਰਤ ਹੈਂਡ ਰਬ ਦੀ ਵਰਤੋਂ ਕਰੋ।
ਬੇਆਰਾਮੀ (ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ ਅਤੇ ਖੰਘ) ਦੀ ਸਥਿਤੀ ਵਿੱਚ ਡਾਕਟਰ ਨੂੰ ਮਿਲੋ।
ਕੋਵਿਡ ਵੈਕਸੀਨ ਦੀ ਬੂਸਟਰ ਖੁਰਾਕ ਲਓ ਤੇ ਆਪਣੇ ਬੱਚਿਆਂ ਨੂੰ ਵੀ ਟੀਕਾਕਰਨ ਕਰਵਾਓ।
ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਤੇ ਮੂੰਹ ਨੂੰ ਛੂਹਣ ਤੋਂ ਬਚੋ।
ਜਨਤਕ ਥਾਵਾਂ ‘ਤੇ ਨਾ ਥੁੱਕੋ।
ਕੋਰੋਨਾ ਦੇ ਲੱਛਣ ਨਜ਼ਰ ਆਉਣ ‘ਤੇ ਕੋਵਿਡ ਟੈਸਟ ਕਰਵਾਓ।
ਚੰਡੀਗੜ੍ਹ ‘ਚ ਕੋਰੋਨਾ ਕੇਸਾਂ ਦੀ ਗਿਣਤੀ
ਚੰਡੀਗੜ੍ਹ ਵਿੱਚ ਸੋਮਵਾਰ ਨੂੰ ਪੰਜ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਨਫੈਕਸ਼ਨ ਦੀ ਦਰ 2.04 ਫੀਸਦੀ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਸਿਹਤ ਵਿਭਾਗ ਨੇ 245 ਮਰੀਜ਼ਾਂ ਦੀ ਜਾਂਚ ਕੀਤੀ। ਜਦੋਂ ਕਿ ਸ਼ਨੀਵਾਰ ਤੇ ਐਤਵਾਰ ਨੂੰ 300 ਤੋਂ ਵੱਧ ਟੈਸਟ ਕੀਤੇ ਗਏ। ਐਕਟਿਵ ਕੇਸਾਂ ਦੀ ਗਿਣਤੀ 33 ਹੋ ਗਈ ਹੈ। ਸੰਕਰਮਿਤ ਪਾਏ ਗਏ ਮਰੀਜ਼ਾਂ ਵਿੱਚ ਤਿੰਨ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ। ਪਿਛਲੇ ਸੱਤ ਦਿਨਾਂ ਦੀ ਕੁਆਰੰਟੀਨ ਮਿਆਦ ਪੂਰੀ ਕਰਨ ਵਾਲੇ ਚਾਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਚਾਰ ਮਰੀਜ਼ ਹਸਪਤਾਲਾਂ ਵਿੱਚ ਆਕਸੀਜਨ ਬੈੱਡਾਂ ’ਤੇ ਦਾਖ਼ਲ ਹਨ।
ਦੂਜੇ ਪਾਸੇ ਸੋਮਵਾਰ ਨੂੰ 12 ਤੋਂ 14 ਸਾਲ ਦੇ ਕਿਸੇ ਵੀ ਬੱਚੇ ਦਾ ਟੀਕਾਕਰਨ ਨਹੀਂ ਹੋਇਆ। ਹੁਣ ਤੱਕ ਇਸ ਉਮਰ ਵਰਗ ਦੇ ਸਿਰਫ 55.33 ਫੀਸਦੀ ਬੱਚਿਆਂ ਨੂੰ ਹੀ ਕੋਰੋਨਾ ਦੀ ਦੂਜੀ ਖੁਰਾਕ ਮਿਲੀ ਹੈ ਤੇ 81 ਫੀਸਦੀ ਬੱਚਿਆਂ ਨੂੰ ਪਹਿਲੀ ਖੁਰਾਕ ਮਿਲੀ ਹੈ। ਟੀਕਾਕਰਨ ਦੀ ਇਹ ਪ੍ਰਤੀਸ਼ਤਤਾ ਹੋਰ ਉਮਰ ਸਮੂਹਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਹਸਪਤਾਲਾਂ ਵਿੱਚ ਬੈੱਡਾਂ ਦੀ ਹਾਲਤ
ਕੋਰੋਨਾ ਮਹਾਮਾਰੀ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਆਕਸੀਜਨ ਬੈੱਡ ਅਜੇ ਵੀ ਖਾਲੀ ਹਨ। ਪੀਜੀਆਈ ਵਿੱਚ ਇਸ ਵੇਲੇ ਕੁੱਲ 380 ਬੈੱਡ ਹਨ, ਜਿਨ੍ਹਾਂ ਚੋਂ 376 ਖਾਲੀ ਹਨ। ਜੀਐਮਸੀਐਚ-32 ਵਿੱਚ ਕੁੱਲ 165 ਬੈੱਡ ਹਨ, ਜਿਸ ਵਿੱਚ ਇੱਕ ਵੀ ਮਰੀਜ਼ ਦਾਖ਼ਲ ਨਹੀਂ ਹੈ। GMCH-48 ਵਿੱਚ 84 ਬਿਸਤਰੇ ਹਨ ਅਤੇ ਇੱਕ ਵੀ ਮਰੀਜ਼ ਦਾਖਲ ਨਹੀਂ ਹੈ। ਜੀਐਮਸੀਐਚ 16 ਵਿੱਚ 230 ਬੈੱਡ ਅਤੇ ਸਿਵਲ ਹਸਪਤਾਲ-45 ਵਿੱਚ 27 ਬੈੱਡ ਹਨ। ਇਨ੍ਹਾਂ ਦੋਵਾਂ ਹਸਪਤਾਲਾਂ ਵਿੱਚ ਇੱਕ ਵੀ ਮਰੀਜ਼ ਦਾਖ਼ਲ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h