Corona cases: ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।ਕੋਰੋਨਾ ਤੋਂ ਬਾਅਦ ਹੁਣ ਉਸਦਾ ਨਵਾਂ ਵੇਂਰੀਐਂਟ ਪੀਰੋਲਾ ਨੇ ਕਹਿਰ ਮਚਾਇਆ ਹੈ।ਦੱਸ ਦੇਈਏ ਕਿ ਇਸ ਵੇਂਰੀਐਂਟ ਦੇ ਅਮਰੀਕਾ ‘ਚ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਤੇ 21 ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ।
ਅਮਰੀਕਾ, ਦੱਖਣੀ ਅਫਰੀਕਾ ਤੇ ਇਜ਼ਰਾਇਲ ਵਰਗੇ ਦੇਸ਼ਾਂ ‘ਚ ਇਹ ਵੇਰੀਐਂਟ ਤੇਜੀ ਨਾਲ ਵੱਧ ਰਿਹਾ ਹੈ।ਇਕ ਹਫਤੇ ‘ਚ 10 ਹਜ਼ਾਰ ਕੇਸ ਆਏ ਹਨ ਤੇ ਮੌਤਾਂ ਦੇ ਮਾਮਲੇ ‘ਚ 21 ਫੀਸਦੀ ਵਾਧਾ ਹੋਇਆ ਹੈ।ਦੱਸਣਯੋਗ ਹੈ ਕਿ ਇਹ ਓਮੀਕਰੋਨ ਦਾ ਹੀ ਨਵਾਂ ਰੂਪ ਹੈ ਜੋ ਕਿ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ।ਕੋਰੋਨਾ ਦੇ ਇਸ ਨਵੇਂ ਵੇਰੀਐਂਟ ਕਾਰਨ ਹੋ ਸਕਦਾ ਹੈ ਮੁੜ ਮਾਸਕ ਲਾਗੂ ਹੋ ਜਾਣ।ਜਿਵੇਂ ਪਹਿਲਾਂ ਜਨਤਕ ਥਾਂਵਾਂ ‘ਤੇ ਮਾਸਕ ਤੇ ਸੈਨੀਟਾਈਜ਼ਰ, ਫੁੱਟ ਦੀ ਦੂਰੀ ਲਾਜ਼ਮੀ ਕੀਤੀ ਗਈ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h