Corona in China: ਚੀਨ ‘ਚ ਕੋਰੋਨਾ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਇੱਥੇ ਵੁਹਾਨ (wuhan) ਤੋਂ ਲੈ ਕੇ ਉੱਤਰ ਪੱਛਮ ਦੇ ਕਈ ਸ਼ਹਿਰਾਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੌਕਡਾਊਨ (Lockdown) ਲਗਾ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਦੀਆਂ ਇਮਾਰਤਾਂ ਨੂੰ ਸੀਲ ਕੀਤਾ ਜਾ ਰਿਹਾ ਹੈ। ਚੀਨ ਵਿੱਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾ ਦੇ 1,000 ਤੋਂ ਵੱਧ ਨਵੇਂ ਮਾਮਲੇ (cases of Corona) ਸਾਹਮਣੇ ਆਏ ਹਨ।
ਵੁਹਾਨ ‘ਚ ਤਿੰਨ ਸਾਲ ਪਹਿਲਾਂ ਮਿਲਿਆ ਸੀ ਕੋਰੋਨਾ ਦਾ ਪਹਿਲਾ ਕੇਸ
ਵੁਹਾਨ ਦੁਨੀਆ ਦਾ ਪਹਿਲਾ ਸ਼ਹਿਰ ਹੈ ਜਿੱਥੇ ਕੋਰੋਨਾ ਦਾ ਪਹਿਲਾ ਕੇਸ ਪਾਇਆ ਗਿਆ ਸੀ। ਇਸ ਤੋਂ ਬਾਅਦ, 2019 ਦੇ ਅੰਤ ਵਿੱਚ ਇੱਥੇ ਪਹਿਲਾ ਲੌਕਡਾਊਨ ਲਗਾਇਆ ਗਿਆ ਸੀ। ਇਸ ਹਫ਼ਤੇ ਵੁਹਾਨ ‘ਚ ਕੋਰੋਨਾ ਦੇ 20 ਤੋਂ 25 ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ 14 ਦਿਨਾਂ ਵਿੱਚ ਵੁਹਾਨ ਵਿੱਚ ਕੋਰੋਨਾ ਦੇ 240 ਮਾਮਲੇ ਸਾਹਮਣੇ ਆਏ। ਸਥਾਨਕ ਪ੍ਰਸ਼ਾਸਨ ਨੇ ਇੱਕ ਜ਼ਿਲ੍ਹੇ ਵਿੱਚ ਲੱਖਾਂ ਲੋਕਾਂ ਨੂੰ 30 ਅਕਤੂਬਰ ਤੱਕ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਹਨ।
ਲੱਖਾਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ
ਸ਼ੰਘਾਈ ਦੇ ਯਾਂਗਪੂ ਜ਼ਿਲ੍ਹੇ ‘ਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਡਰਦੇ ਹੋਏ ਚੀਨੀ ਪ੍ਰਸ਼ਾਸਨ ਨੇ ਉੱਥੇ ਦੇ ਸਾਰੇ 13 ਲੱਖ ਲੋਕਾਂ ਦਾ ਵੱਡੇ ਪੱਧਰ ‘ਤੇ ਕੋਰੋਨਾ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਪ੍ਰਸ਼ਾਸਨ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਦੋਂ ਤੱਕ ਕੋਰੋਨਾ ਟੈਸਟ ਦੇ ਨਤੀਜੇ ਨਹੀਂ ਆਉਂਦੇ, ਉਨ੍ਹਾਂ ਨੂੰ ਘਰਾਂ ਵਿੱਚ ਹੀ ਕੈਦ ਰਹਿਣਾ ਪਵੇਗਾ।
ਵੁਹਾਨ ‘ਚ ਪੌਰਕ ਦੀ ਵਿਕਰੀ ‘ਤੇ ਪਾਬੰਦੀ
ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋਆਂ ਅਤੇ ਪੋਸਟਾਂ ਮੁਤਾਬਕ, ਵੁਹਾਨ ਵਿੱਚ ਪੌਰਕ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਹ ਕਦਮ ਸਥਾਨਕ ਪੌਰਕ ਦੀ ਸਪਲਾਈ ਚੇਨ ਨਾਲ ਜੁੜੇ ਕੋਰੋਨਾ ਦੇ ਇੱਕ ਮਾਮਲੇ ਕਾਰਨ ਚੁੱਕਿਆ ਗਿਆ ਹੈ। ਚੀਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਗੁਆਂਗਜ਼ੂ ਅਤੇ ਇਸ ਦੀ ਰਾਜਧਾਨੀ ਗੁਆਂਗਡੋਂਗ ਦੇ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਦਾਟੋਂਗ ਸਮੇਤ ਚੀਨ ਦੇ ਕਈ ਹੋਰ ਵੱਡੇ ਸ਼ਹਿਰਾਂ ‘ਚ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਚੁੱਕੇ ਹਨ। ਯੂਨੀਵਰਸਲ ਰਿਜੋਰਟ ਥੀਮ ਪਾਰਕ ਨੂੰ ਬੀਜਿੰਗ ਵਿੱਚ ਬੁੱਧਵਾਰ ਨੂੰ ਇੱਕ ਵਿਜ਼ਟਰ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Punjab Education: ਵਿਦਿਆਰਥੀ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਨੂੰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h